ਅਨਿਲ ਜੋਸ਼ੀ ਨੂੰ ਹਰਾਉਣ ਲਈ ਬਿਕਰਮ ਮਜੀਠੀਆ ਕਰ ਰਿਹਾ ਹੈ ਤਿਆਰੀ – ਤਲਬੀਰ ਗਿੱਲ

  • ਬਿਕਰਮ ਸਿੰਘ ਮਜੀਠੀਆ ਨਹੀਂ ਚਾਹੁੰਦਾ ਕੋਈ ਵੀ ਅੰਮ੍ਰਿਤਸਰ ਵਿੱਚ ਉਸ ਤੋਂ ਵੱਧ ਕੱਦ ਕੱਢੇ – ਤਲਬੀਰ ਸਿੰਘ ਗਿੱਲ
  • ਐਸਜੀਪੀਸੀ ਦੇ ਅਧਿਕਾਰੀਆਂ ਦਾ ਹੋਣਾ ਚਾਹੀਦਾ ਹੈ ਡੋਬ ਟੈਸਟ – ਦਲਬੀਰ ਗਿੱਲ
  • ਮਜੀਠੇ ਹਲਕੇ ਦੇ ਵਿੱਚ ਅਸੀਂ ਝੂਠ ਬੋਲ ਕੇ ਜਤਾਇਆ ਸੀ ਪਹਿਲੀ ਵਾਰ ਮਜੀਠੀਏ ਨੂੰ : ਤਲਬੀਰ ਸਿੰਘ ਗਿੱਲ

ਅੰਮ੍ਰਿਤਸਰ, 4 ਮਈ 2024 – ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਤਲਬੀਰ ਸਿੰਘ ਗਿੱਲ ਵੱਲੋਂ ਇੱਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ। ਤਲਬੀਰ ਸਿੰਘ ਗਿੱਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਦਾ ਫੋਨ ਨਹੀਂ ਚੁੱਕਿਆ ਜਾਂਦਾ ਸੀ ਜਿਸ ਕਰਕੇ ਉਹਨਾਂ ਵੱਲੋਂ ਆਪਣੀ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਗਿਆ ਹੈ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਅਨਿਲ ਜੋਸ਼ੀ ਨੂੰ ਸਿਰਫ ਬਿਕਰਮ ਸਿੰਘ ਮਜੀਠੀਆ ਹੀ ਹਰਾਉਣ ਲਈ ਤਰਲੋ ਮੱਛੀ ਹੁੰਦੇ ਹੋਏ ਨਜ਼ਰ ਆ ਰਹੇ ਹਨ, ਇਸੇ ਕਰਕੇ ਹੀ ਉਹਨਾਂ ਵੱਲੋਂ ਮੇਰਾ ਫੋਨ ਨਹੀਂ ਚੁੱਕਿਆ ਜਾ ਰਿਹਾ ਸੀ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹੁਣ ਮਜੀਠੀਆ ਨੂੰ ਮਜੀਠੇ ਦੇ ਵਿੱਚ ਅਸੀਂ ਸੀਟ ਕਢਾ ਕੇ ਜਰੂਰ ਦਿਖਾਵਾਂਗੇ।

ਅੰਮ੍ਰਿਤਸਰ ਦੇ ਵਿੱਚ ਆਪਣਾ ਵੱਖਰਾ ਰਸੂਕ ਬਣਾਉਣ ਵਾਲੇ ਤਲਬੀਰ ਸਿੰਘ ਗਿੱਲ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਨ ਵਾਸਤੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਤੇ ਜਮ ਕੇ ਨਿਸ਼ਾਨੇ ਸਾਦੇ ਗਏ, ਉਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੀ ਸਾਰੀ ਅਕਾਲੀ ਦਲ ਨੂੰ ਡੈਮੇਜ ਕਰ ਦਿੱਤਾ ਹੈ। ਅਕਾਲੀ ਦਲ ਹੌਲੀ ਹੌਲੀ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕੁਲਦੀਪ ਸਿੰਘ ਧਾਲੀਵਾਲ ਨਾਲ ਮਿਲ ਕੇ ਪੰਜਾਬ ਦੇ ਕਈ ਮੁੱਦਿਆਂ ਤੇ ਹੱਲ ਕਰਵਾਵਾਂਗੇ।

ਉਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹਨਾਂ ਦੇ ਸਾਰਿਆਂ ਦੇ ਡੋਬ ਟੈਸਟ ਕਰਵਾਉਣੇ ਚਾਹੀਦੇ ਹਨ ਕਿਉਂਕਿ ਉਹਨਾਂ ਵੱਲੋਂ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਜਾਂਦਾ ਹੈ ਉਹਨਾਂ ਨੇ ਕਿ ਬੋਲਦੇ ਹੋਏ ਕਿਹਾ ਕਿ ਅਸ ਜੇਕਰ ਕਿਸੇ ਵੀ ਮੁਲਾਜ਼ਮ ਨੂੰ ਲਵਾਉਦੇ ਸਾਂ ਤਾਂ ਉਸ ਤੇ ਸਦਾ ਕਿੰਤੂ ਪ੍ਰੰਤੂ ਕਰ ਦਿੱਤਾ ਜਾਂਦਾ ਸੀ ਲੇਕਿਨ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਦੇ ਲੱਗੇ ਦੋ ਮੈਨਜਰਾਂ ਦੀ ਹਜੇ ਤੱਕ ਕਿਸੇ ਵਿਅਕਤੀ ਵੱਲੋਂ ਵੀ ਸਾਰ ਨਹੀਂ ਲਈ ਗਈ।

ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅੱਜ ਉਹ ਇਸ ਚੀਜ਼ ਤੋਂ ਵੀ ਫਾਰਗਤ ਹੋ ਚੁੱਕੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਉਹਨਾਂ ਕੋਲੋਂ ਨੌਕਰੀ ਅਤੇ ਤਬਾਦਲੇ ਲਈ ਪਹੁੰਚਦੇ ਸਨ ਹੁਣ ਉਹ ਵੀ ਘੱਟ ਜਾਵੇਗਾ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਪਹਿਲੀ ਵਾਰ ਜਿਤਾਉਣ ਵਾਸਤੇ ਲੋਕਾਂ ਦੇ ਨਾਲ ਝੂਠ ਬੋਲ ਕੇ 24 ਹਜ਼ਾਰ ਦੀ ਲੀਡ ਦਵਾਈ ਸੀ ਅਤੇ ਇਹ ਲੀਡ ਲਗਾਤਾਰ ਹੀ 24 ਅਤੇ 25 ਹਜ਼ਾਰ ਦੇ ਨਜ਼ਦੀਕ ਹੀ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਇਸ ਲੀਡ ਨੂੰ ਵੀ ਤੋੜ ਕੇ ਵਿਖਾਵਾਂਗੇ ਅਤੇ ਤਲਵੀਰ ਸਿੰਘ ਗਿੱਲ ਨੇ ਦਾਵਾ ਕੀਤਾ ਕਿ ਅਸੀਂ ਕੁਲਦੀਪ ਸਿੰਘ ਲੀਵਾਲ ਨੂੰ ਜਿੱਤਾਵਾਂਗੇ।

ਅੱਗੇ ਬੋਲਦੇ ਹੋਏ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਹਨ ਜਿਸ ਨੂੰ ਲੈ ਕੇ ਸਿਰਫ ਸਿਰਫ ਉਸ ਸਿਆਸਤ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਸੱਚ ਦਾ ਸਾਥ ਦਿੱਤਾ ਗਿਆ ਤੇ ਹਮੇਸ਼ਾ ਹੀ ਉਹ ਉਸਤੇ ਸੱਚ ਬੋਲਦੇ ਹੋਏ ਨਜ਼ਰ ਆਏ ਸਨ। ਅਗਰ ਬਿਕਰਮ ਸਿੰਘ ਮਜੀਠੀਆ ਨੇ ਕੁਝ ਗਲਤ ਕੀਤਾ ਹੈ ਤੇ ਉਸਦਾ ਵਿਰੋਧ ਵੀ ਤਲਬੀਰ ਸਿੰਘ ਗਿੱਲ ਵੱਲੋਂ ਕੀਤਾ ਗਿਆ ਸੀ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੈਂ ਹਮੇਸ਼ਾ ਹੀ ਆਪਣੇ ਆਮ ਲੋਕਾਂ ਦੇ ਲਈ ਹੀ ਸਿਆਸਤ ਕੀਤੀ ਹੈ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਅਗਰ ਬਿਕਰਮ ਸਿੰਘ ਮਜੀਠੀਆ ਮੇਰਾ ਇਕੱਲੇ ਦਾ ਫੋਨ ਚੁੱਕ ਲੈਂਦੇ ਤੇ ਸ਼ਾਇਦ ਅੱਜ ਉਹਨਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਫੋਨ ਕਰਨ ਦੀ ਜਰੂਰਤ ਨਹੀਂ ਪੈਣੀ ਸੀ।

ਉਹਨਾਂ ਨੇ ਕਿਹਾ ਕਿ ਅੱਜ ਬਿਕਰਮ ਸਿੰਘ ਮਜੀਠੀਆ ਵੱਲੋਂ ਮੇਰੇ ਹਲਕੇ ਦੀ ਕਮਾਨ ਸਾਂਭ ਲਈ ਹੈ ਅਤੇ ਉਹਨਾਂ ਵੱਲੋਂ ਪਲੇਠੀ ਮੀਟਿੰਗ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਮੇਰੇ ਹਲਕੇ ਦੇ ਲੋਕ ਜਿਨਾਂ ਨਾਲ ਮੈਂ ਦਿਨ-ਰਾਤ ਵਿਚ ਰਿਹਾ ਹਾਂ ਉਹ ਮੇਰੇ ਨਾਲ ਜਰੂਰ ਖਲੋਣਗੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਬਿਕਰਮ ਸਿੰਘ ਮਜੀਠੀਆ ਵੱਲੋਂ ਈਸਟ ਹਲਕੇ ਦਾ ਕੀਤਾ ਗਿਆ ਹੈ। ਉਹ ਅੱਜ ਵੀ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਚੋਣਾਂ ਲੜਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਵਾਰ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਦੁੱਖ ਸੁੱਖ ਦੇ ਭਾਈ ਵੱਲ ਬਣੇ। ਉਹਨਾਂ ਨੇ ਕਿਹਾ ਕਿ ਮੈਂ ਬੇਸ਼ੱਕ ਦੂਸਰੇ ਨੰਬਰ ਤੇ ਆਇਆ ਸੀ ਲੇਕਿਨ ਅੱਜ ਵੀ ਮੈਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਰੂਰ ਸਾਥ ਦਿੰਦਾ ਹਾਂ।

ਉੱਥੇ ਹੀ ਦੂਸਰੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਵਾਰ ਫਿਰ ਤੋਂ ਤਲਬੀਰ ਸਿੰਘ ਗਿੱਲ ਦਾ ਆਪਣੀ ਪਾਰਟੀ ਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੁੱਕੇ ਦੇ ਕੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਉਤੇ ਉਹਨਾਂ ਨੂੰ ਮਿਲਦਾ ਹੋਇਆ ਮਾਨ ਸਤਿਕਾਰ ਵੀ ਦੇਣ ਦੀ ਗੱਲ ਕਹੀ ਗਈ ਅਤੇ ਇਹੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਜਮੀਨੀ ਸਥਰ ਤੇ ਉਤਰ ਕੇ ਆਪਣੀ ਖੁਦ ਰਾਜਨੀਤੀਕ ਪੈੜ ਨੂੰ ਸਹੀ ਕੀਤਾ ਹੈ ਉਸੇ ਤਰ੍ਹਾਂ ਹੀ ਤਲਬੀਰ ਸਿੰਘ ਗਿੱਲ ਨੇ ਵੀ ਆਪਣੀ ਮਿਹਨਤ ਨਾਲ ਹੀ ਆਪਣਾ ਰਾਜਨੀਤਿਕ ਰਸੂਕ ਬਣਾਇਆ। ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਕੁਲਬੀਰ ਸਿੰਘ ਗਿੱਲ ਦਾ ਬਹੁਤ ਵੱਡਾ ਰੁਤਬਾ ਹੈ ਅਤੇ ਇਹਨਾਂ ਦੇ ਰੁਤਬੇ ਦੇ ਨਾਲ ਜਿੱਥੇ ਸਾਨੂੰ ਅੰਮ੍ਰਿਤਸਰ ਦੇ ਵਿੱਚ ਫਾਇਦਾ ਹੋਵੇਗਾ ਉੱਥੇ ਹੀ ਖਡੂਰ ਸਾਹਿਬ ਹਲਕੇ ਦੇ ਵਿੱਚ ਵੀ ਇਹਨਾਂ ਦਾ ਵੋਟਾਂ ਦੇ ਨਾਲ ਸਾਡੀਆਂ ਪਾਰਟੀ ਨੂੰ ਜਰੂਰ ਬਲ ਮਿਲੇਗਾ।

ਇੱਥੇ ਦੱਸਣ ਯੋਗ ਹੈ ਕੀ ਬੀਤੇ ਦਿਨ ਤਲਬੀਰ ਸਿੰਘ ਗਿੱਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਖਫਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਝਾੜੂ ਹੱਥ ਵਿੱਚ ਫੜ ਲਿਆ ਸੀ ਅਤੇ ਉਹਨਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਉੱਤੇ ਜੰਮ ਕੇ ਸਵਾਲੀਆਂ ਨਿਸ਼ਾਨ ਵੀ ਖੜੇ ਕੀਤੇ ਗਏ ਸਨ। ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਤਲਬੀਰ ਸਿੰਘ ਗਿੱਲ ਵੱਲੋਂ ਵੱਡੇ ਖੁਲਾਸੇ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ ਅਤੇ ਉਹਨਾਂ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਗਈ ਉਹਨਾਂ ਨੇ ਕਿਹਾ ਕਿ ਡੋਬ ਟੈਸਟ ਹੁਣ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਕੱਤਰ ਨਸ਼ੇ ਦਾ ਸੇਵਨ ਵੀ ਕਰਦੇ ਹਨ। ਉਹਨਾਂ ਨੇ ਕਿਹਾ ਕਿ ਕੁਲਦੀਪ ਸਿੰਘ ਧਾਰੀਵਾਲ ਨੂੰ ਮੈਂ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਨਾਂ ਨਾਲ ਅਧਿਕਾਰੀਆਂ ਦਾ ਵੀ ਡੋਬ ਟੈਸਟ ਕੀਤਾ ਜਾਣਾ ਚਾਹੀਦਾ ਹੈ ਹੁਣ ਵੇਖਣਾ ਹੋਵੇਗਾ ਕਿ ਤਲਬੀਰ ਸਿੰਘ ਗਿੱਲ ਵੱਲੋਂ ਚੁੱਕੇ ਗਏ ਇਸ ਸਵਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਹੋਰ ਸਿਆਸੀ ਭੁਚਾਲ ਆਉਂਦਾ ਹੈ ਜਾਂ ਨਹੀਂ ਲੇਕਿਨ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜਿੱਦਾਂ ਜਿੱਦਾਂ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਉਸੇ ਤਰ੍ਹਾਂ ਹੀ ਸਿਆਸਤਦਾਨ ਵੀ ਆਪਣੀ ਪਾਰਟੀਆਂ ਬਦਲਦੇ ਹੋਏ ਨਜ਼ਰ ਆ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੱਸ ਨੇ ਸਕੂਟਰ ਨੂੰ ਮਾਰੀ ਟੱਕਰ, 3 ਬੱਚਿਆਂ ਦੀ ਮਾਂ ਦੀ ਮੌਤ, ਪਤੀ ਦੀ ਟੁੱਟੀ ਲੱਤ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ