ਹੁਸ਼ਿਆਰਪੁਰ ‘ਚ ਕਿਸਾਨ ਆਗੂ ਦਾ ਕਤਲ: ਦਸੂਹਾ ਦੇ ਜੰਗਲ ‘ਚੋਂ ਮਿਲੀ ਲਾਸ਼

ਹੁਸ਼ਿਆਰਪੁਰ, 5 ਮਈ 2024 – ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਮੰਡ ਖੇਤਰ ਦੇ ਪਿੰਡ ਮੇਬਾ ਮਿਆਣੀ ਦੇ ਕਿਸਾਨ ਆਗੂ ਦਾ ਐਤਵਾਰ ਸਵੇਰੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਿਸਾਨ ਆਗੂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਮੇਵਾ ਮਿਆਣੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਐੱਸਪੀਡੀ ਹੁਸ਼ਿਆਰਪੁਰ ਅਤੇ ਡੀਐੱਸਪੀ ਦਸੂਹਾ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਦਸੂਹਾ ਦੇ ਮੁਰਦਾ ਘਰ ਭੇਜ ਦਿੱਤਾ ਹੈ।

ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਹਮਲਾਵਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਬਣਾ ਕੇ ਇਲਾਕੇ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਦੇ ਕਰੀਬ ਯੋਧਾ ਸਿੰਘ ਆਪਣੀ ਐਕਟਿਵਾ ‘ਤੇ ਘਰੋਂ ਨੇੜਲੇ ਜੰਗਲ ਦੇ ਨਾਲ ਲੱਗਦੇ ਖੇਤਾਂ ਨੂੰ ਪਾਣੀ ਦੇਣ ਲਈ ਨਿਕਲਿਆ ਸੀ। ਜਦੋਂ ਪਿੰਡ ਦਾ ਇੱਕ ਹੋਰ ਕਿਸਾਨ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਉੱਥੇ ਜੋਧਾ ਸਿੰਘ ਦੀ ਐਕਟਿਵਾ ਖੜ੍ਹੀ ਦਿਖਾਈ ਦਿੱਤੀ। ਜਦੋਂ ਕਿ ਜੋਧਾ ਸਿੰਘ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਆਖਰੀ ਸਾਹ ਲੈ ਰਿਹਾ ਸੀ। ਇਸ ਸਾਰੀ ਘਟਨਾ ਨੂੰ ਸਮਝਣ ਤੋਂ ਪਹਿਲਾਂ ਹੀ ਯੋਧਾ ਸਿੰਘ ਦੀ ਮੌਤ ਹੋ ਗਈ।

ਕਿਸਾਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਿਸ ਨੇ ਹੁਣ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਨੰਤਨਾਗ ‘ਚ ਗੁਰਦਾਸਪੁਰ ਦਾ ਜਵਾਨ ਸ਼ਹੀਦ: ਸਰਚ ਆਪਰੇਸ਼ਨ ਦੌਰਾਨ ਖਾਈ ‘ਚ ਡਿੱਗੀ ਗੱਡੀ

ਸ਼ੁਭਕਰਨ ਮੌਤ ਮਾਮਲਾ: ਜਾਂਚ ਕਮੇਟੀ ਭਲਕੇ 6 ਮਈ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਬਿਆਨ ਕਰੇਗੀ ਦਰਜ