ਮੁੰਬਈ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

ਮੁੰਬਈ, 7 ਮਈ 2024 – ਸੂਰਿਆਕੁਮਾਰ ਯਾਦਵ ਦੇ ਸੈਂਕੜੇ ਦੇ ਦਮ ‘ਤੇ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL 2024) ‘ਚ ਆਪਣੀ ਚੌਥੀ ਜਿੱਤ ਦਰਜ ਕੀਤੀ। ਟੀਮ ਨੇ ਵਾਨਖੇੜੇ ਸਟੇਡੀਅਮ ‘ਚ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ। ਪਿਛਲੇ 4 ਮੈਚਾਂ ਵਿੱਚ ਹੈਦਰਾਬਾਦ ਦੀ ਇਹ ਤੀਜੀ ਹਾਰ ਸੀ।

ਵਾਨਖੇੜੇ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 48 ਅਤੇ ਪੈਟ ਕਮਿੰਸ ਨੇ 35 ਦੌੜਾਂ ਬਣਾਈਆਂ। ਮੁੰਬਈ ਵੱਲੋਂ ਹਾਰਦਿਕ ਪੰਡਯਾ ਅਤੇ ਪੀਯੂਸ਼ ਚਾਵਲਾ ਨੇ 3-3 ਵਿਕਟਾਂ ਲਈਆਂ।

ਮੁੰਬਈ ਨੇ 17.2 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਸੂਰਿਆਕੁਮਾਰ ਯਾਦਵ ਨੇ 102 ਦੌੜਾਂ ਬਣਾਈਆਂ, ਉਨ੍ਹਾਂ ਨੇ ਤਿਲਕ ਵਰਮਾ ਨਾਲ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਹੈਦਰਾਬਾਦ ਵੱਲੋਂ ਪੈਟ ਕਮਿੰਸ, ਭੁਵਨੇਸ਼ਵਰ ਕੁਮਾਰ ਅਤੇ ਮਾਰਕੋ ਜੈਨਸਨ ਨੇ 1-1 ਵਿਕਟ ਲਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੀਜੇ ਪੜਾਅ ‘ਚ ਅੱਜ 10 ਰਾਜਾਂ ਦੀਆਂ ਕਿਹੜੀਆਂ-ਕਿਹੜੀਆਂ 93 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ, ਪੜ੍ਹੋ ਵੇਰਵਾ

ਅੱਜ IPL ਵਿੱਚ ਦਿੱਲੀ ਅਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ