IPL ਵਿੱਚ ਅੱਜ ਹੈਦਰਾਬਾਦ ਅਤੇ ਲਖਨਊ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਹੈਦਰਾਬਾਦ, 8 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।

ਅੱਜ SRH ਅਤੇ LSG ਦੋਵਾਂ ਲਈ ਸੀਜ਼ਨ ਦਾ 12ਵਾਂ ਮੈਚ ਹੋਵੇਗਾ। ਦੋਵੇਂ ਟੀਮਾਂ ਨੇ 11 ‘ਚੋਂ 6 ਮੈਚ ਜਿੱਤੇ ਅਤੇ 5 ਹਾਰੇ। ਬਿਹਤਰ ਰਨ ਰੇਟ ਕਾਰਨ ਹੈਦਰਾਬਾਦ ਚੌਥੇ ਅਤੇ ਲਖਨਊ ਪੰਜਵੇਂ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਦੇ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ।

ਹੈਦਰਾਬਾਦ ਹੁਣ ਤੱਕ IPL ‘ਚ ਲਖਨਊ ਨੂੰ ਹਰਾ ਨਹੀਂ ਸਕਿਆ ਹੈ। ਹੈਦਰਾਬਾਦ ਅਤੇ ਲਖਨਊ ਵਿਚਾਲੇ ਲੀਗ ‘ਚ ਹੁਣ ਤੱਕ 3 ਮੈਚ ਖੇਡੇ ਜਾ ਚੁੱਕੇ ਹਨ। ਸਾਰੇ ਲਖਨਊ ਨੇ ਜਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏਅਰ ਇੰਡੀਆ ਐਕਸਪ੍ਰੈਸ ਦੀਆਂ 78 ਉਡਾਣਾਂ ਰੱਦ, ਕਰੂ ਮੈਂਬਰ ਅਚਾਨਕ ਛੁੱਟੀ ‘ਤੇ ਗਏ

ਰਣਵੀਰ ਸਿੰਘ ਨੇ ਡਿਲੀਟ ਕੀਤੀਆਂ ਦੀਪਿਕਾ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ