ਨਗਰ ਨਿਗਮ ਬਟਾਲਾ ਦੇ ਦਰਵਾਜ਼ੇ ਸਾਹਮਣੇ ਲਾਇਆ ਸਫਾਈ ਸੇਵਕਾਂ ਨੇ ਧਰਨਾ, ਪੜ੍ਹੋ ਪੂਰਾ ਮਾਮਲਾ

  • ਕਿਹਾ 4 ਮਹੀਨੇ ਤੋਂ ਨਹੀਂ ਮਿਲੀ ਤਨਖਾਹ

ਗੁਰਦਾਸਪੁਰ, 8 ਮਈ 2024 – ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀਆਂ ਨੇ ਅੱਜ ਸਵੇਰੇ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਹੜਤਾਲ ਉਤਰ ਆਏ ਹਨ। ਇਸ ਮੌਕੇ ਸਵੱਛ ਭਾਰਤ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਮਣੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।

ਗੱਲਬਾਤ ਦੋਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿੱਛਲੇ 4 ਮਹੀਨੇ ਤੋਂ ਸਾਨੂੰ ਤਨਖਾਹ ਨਹੀਂ ਮਿਲੀ। ਸਾਨੂੰ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਅਸੀਂ ਸ਼ਹਿਰ ਦੀ ਸਫ਼ਾਈ ਕਰਦੇ ਹਾਂ, ਘਰ-ਘਰ ਜਾਕੇ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਦੇ ਹਾਂ। ਸਮੇਂ ਨਾਲ ਕੰਮ ਤੇ ਆਉਂਦੇ ਹਾਂ। ਉਹਨਾਂ ਕਿਹਾ ਕਦੇ ਕਿਸੇ ਅਧਿਕਾਰੀ ਨੂੰ ਮਿਲਦੇ ਹਾਂ, ਕਦੇ ਕਿਸੇ ਨੂੰ ਮਿਲਦੇ ਹਾਂ। ਸਾਡੇ ਛੋਟੇ ਛੋਟੇ ਬੱਚੇ ਹਨ, ਜਿਹ੍ਹਨਾਂ ਦੇ ਸਕੂਲ ਵਿੱਚ ਦਾਖਲੇ ਕਰਵਾਉਣੇ ਹਨ, ਪਰ 4 ਮਹੀਨੇ ਬੀਤ ਗਏ ਸਾਨੂੰ ਤਨਖਾਹ ਨਹੀਂ ਮਿਲੀ, ਜਦੋਂ ਤੱਕ ਸਾਨੂੰ ਤਨਖਾਵਾਂ ਨਹੀਂ ਮਿਲਗੀਆਂ ਪ੍ਰਦਰਸ਼ਨ ਜਾਰੀ ਰਹੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਸ਼‍ਿਆਰਪੁਰ ਤੋਂ BSP ਉਮੀਦਵਾਰ ਰਾਕੇਸ਼ ਸੁਮਨ AAP ‘ਚ ਸ਼ਾਮਿਲ

ਪੋਰਨ ਸਟਾਰ ਨੇ ਟਰੰਪ ਖਿਲਾਫ ਦਿੱਤੀ ਗਵਾਹੀ: ਕਿਹਾ- ਉਨ੍ਹਾਂ ਨੇ ਮੇਰੇ ਨਾਲ…