ਕਿਸਾਨਾਂ ਅਤੇ ਕੇਂਦਰ ਵਿਚਾਲੇ ਅੱਜ ਮੁੜ ਤੋਂ ਅਹਿਮ ਮੀਟਿੰਗ

ਨਵੀਂ ਦਿੱਲੀ, 30 ਦਸੰਬਰ, 2020 – ਪਿਛਲੇ 27 ਦਿਨਾਂ ਤੋਂ ਬੰਦ ਗੱਲਬਾਤ ਅੱਜ ਕਿਸਾਨਾਂ ਅਤੇ ਕੇਂਦਰ ਵਿਚਾਲੇ ਹੋਵੇਗੀ। ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਇਹ ਗੱਲਬਾਤ ਅੱਜ ਦੁਪਹਿਰ 2.00 ਵਜੇ ਹੋਵੇਗੀ। ਕਿਸਾਨਾਂ ਨੇ ਕੇਂਦਰ ਨੂੰ ਆਖਿਆ ਹੈ ਕਿ ਉਹ ਸਿਰਫ ਉਹਨਾਂ ਵੱਲੋਂ ਭੇਜੇ ਏਜੰਡੇ ’ਤੇ ਹੀ ਗੱਲਬਾਤ ਕਰਨਗੇ ਜਦਕਿ ਕੇਂਦਰ ਸਰਕਾਰ ਆਪਣੇ ਸਟੈਂਡ ’ਤੇ ਕਾਇਮ ਹੈ।

ਇਸ ਗੇੜ ਦੀ ਗੱਲਬਾਤ ਤੋਂ ਪਹਿਲਾਂ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੱਲ੍ਹ ਇਕ ਵਾਰਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਤੇ ਕਿਸਾਨਾਂ ਨਾਲ ਗੱਲਬਾਤ ਲਈ ਰਣਨੀਤੀ ਤੈਅ ਕੀਤੀ। ਭਾਵੇਂ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ ਪਰ ਗੱਲਬਾਤ ਦਾ ਸਿੱਟਾ ਕੀ ਨਿਕਲੇਗਾ, ਇਸਨੂੰ ਲੈ ਕੇ ਸਵਾਲ ਹਾਲੇ ਵੀ ਬਣੇ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵੇਂ ਸਾਲ ਨੂੰ ਕਾਂਗਰਸ ਦੇ ਲਾਰਿਆ ਨਾਲ ਭਰੇ ਭਾਂਡੇ ਕੈਬਿਨਟ ਮੰਤਰੀਆ ਨੂੰ ਮੋੜਨ ਜਾਣਗੇ ਸਿੱਖਿਆ ਵਿਭਾਗ ਦੇ ਦਫਤਰੀ ਕੱਚੇ ਮੁਲਾਜ਼ਮ

ਨਵਜੋਤ ਸਿੱਧੂ ਨੇ ਮੰਗੀ ਮੁਆਫੀ, ਮਾਮਲਾ ਵਿਵਾਦਤ ਸ਼ਾਲ ਲੈਣ ਦਾ