ਯੂਪੀ, 10 ਮਈ 2024 – ਹਾਲ ਹੀ ‘ਚ ਯੂਪੀ ਦੇ ਗਾਜ਼ੀਆਬਾਦ ਦੇ ਸ਼ਾਲੀਮਾਰ ਗਾਰਡਨ ਇਲਾਕੇ ‘ਚ ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਵਿਨੈ ਤਿਆਗੀ ਦੀ ਹੱਤਿਆ ਕਰ ਦਿੱਤੀ ਗਈ ਸੀ। ਵਿਨੈ ਤਿਆਗੀ ਦੀ ਲਾਸ਼ ਸਾਹਿਬਾਬਾਦ ਇਲਾਕੇ ਦੇ ਰਾਜੇਂਦਰ ਨਗਰ ਇਲਾਕੇ ‘ਚ ਇੱਕ ਨਾਲੇ ‘ਚੋਂ ਮਿਲੀ ਸੀ। ਵਿਨੈ ਦੇ ਕਤਲ ਦੇ ‘ਚ ਵਾਂਟੇਡ ਮੁਲਜ਼ਮ ਨੂੰ ਪੁਲਿਸ ਨੇ ਗਾਜ਼ੀਆਬਾਦ ਵਿੱਚ ਇੱਕ ਮੁਕਾਬਲੇ ਵਿੱਚ ਢੇਰ ਦਿੱਤਾ ਹੈ। ਮੁਕਾਬਲੇ ਵਿੱਚ ਇੱਕ ਸਬ-ਇੰਸਪੈਕਟਰ ਨੂੰ ਵੀ ਗੋਲੀ ਲੱਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਨੈ ਤਿਆਗੀ ਦਾ ਕਤਲ ਲੁੱਟ ਤੋਂ ਬਾਅਦ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਪੁਲਿਸ ਨੇ ਮੁੱਠਭੇੜ ‘ਚ ਅਪਰਾਧੀ ਅੱਕੀ ਉਰਫ਼ ਦਕਸ਼ ਨੂੰ ਮਾਰ ਦਿੱਤਾ ਹੈ। ਇਸ ਬਦਮਾਸ਼ ਨੇ 3 ਮਈ ਦੀ ਰਾਤ ਨੂੰ ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਵਿਨੈ ਤਿਆਗੀ ਨੂੰ ਲੁੱਟਣ ਤੋਂ ਬਾਅਦ ਕਤਲ ਕਰ ਦਿੱਤਾ ਸੀ। ਟਰਾਂਸ ਹਿੰਡਨ ਡੀਸੀਪੀ ਨੇ ਦੱਸਿਆ ਕਿ ਅੱਜ, 10 ਮਈ, 2024 ਨੂੰ ਸਾਹਿਬਾਬਾਦ ਥਾਣਾ ਖੇਤਰ ਵਿੱਚ ਪੁਲਿਸ ਅਤੇ ਦੋ ਬਾਈਕ ਸਵਾਰ ਬਦਮਾਸ਼ਾਂ ਵਿਚਕਾਰ ਮੁਕਾਬਲੇ ਦੀ ਸੂਚਨਾ ਮਿਲੀ ਸੀ। ਮੁਕਾਬਲੇ ਦੌਰਾਨ ਇੱਕ ਮੁਲਜ਼ਮ ਅਤੇ ਇੱਕ ਸਬ-ਇੰਸਪੈਕਟਰ ਗੰਭੀਰ ਜ਼ਖ਼ਮੀ ਹੋ ਗਿਆ।
ਗਾਜ਼ੀਆਬਾਦ ਪੁਲਿਸ ਅਨੁਸਾਰ ਜਦੋਂ ਪੁਲਿਸ ਨੇ ਚੈਕਿੰਗ ਦੌਰਾਨ ਬਾਈਕ ਸਵਾਰ ਬਦਮਾਸ਼ਾਂ ਨੂੰ ਰੋਕਿਆ ਤਾਂ ਦੋਸ਼ੀਆਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਦਕਸ਼ ਸੀਲਮਪੁਰ, ਦਿੱਲੀ ਦਾ ਰਹਿਣ ਵਾਲਾ ਸੀ। ਅਪਰਾਧੀ ਦਕਸ਼ ਸ਼ੁੱਕਰਵਾਰ ਤੜਕੇ ਸਾਹਿਬਾਬਾਦ ਇਲਾਕੇ ‘ਚ ਪੁਲਸ ਅਤੇ ਅਪਰਾਧੀਆਂ ਵਿਚਾਲੇ ਹੋਏ ਮੁਕਾਬਲੇ ‘ਚ ਮਾਰਿਆ ਗਿਆ।
ਮੁਲਜ਼ਮ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਮੁਕਾਬਲੇ ਵਿੱਚ ਇੱਕ ਸਬ ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ। ਜ਼ਖਮੀ ਸਬ ਇੰਸਪੈਕਟਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮ ਦਕਸ਼ ਕੋਲੋਂ ਚੋਰੀ ਦਾ ਮੋਬਾਈਲ ਵੀ ਬਰਾਮਦ ਹੋਇਆ ਹੈ। 3 ਮਈ ਦੀ ਰਾਤ ਨੂੰ ਲੁੱਟ ਦੀ ਵਾਰਦਾਤ ਤੋਂ ਬਾਅਦ ਦਕਸ਼ ਅਤੇ ਉਸਦੇ ਸਾਥੀਆਂ ਨੇ ਸ਼ਾਲੀਮਾਰ ਗਾਰਡਨ ਥਾਣਾ ਖੇਤਰ ਵਿੱਚ ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਵਿਨੈ ਤਿਆਗੀ ਦੀ ਹੱਤਿਆ ਕਰ ਦਿੱਤੀ ਸੀ। ਇਹ ਮੁਲਜ਼ਮ 4 ਮਈ 2024 ਨੂੰ ਥਾਣਾ ਸਦਰ ਦੇ ਸ਼ਾਲੀਮਾਰ ਗਾਰਡਨ ਇਲਾਕੇ ਵਿੱਚ ਵਾਪਰੀ ਲੁੱਟ-ਖੋਹ ਅਤੇ ਕਤਲ ਦੀ ਵਾਰਦਾਤ ਵਿੱਚ ਵੀ ਲੋੜੀਂਦਾ ਸੀ। ਉਸ ਦੇ ਕਬਜ਼ੇ ‘ਚੋਂ ਇੱਕ ਲੁੱਟਿਆ ਹੋਇਆ ਮੋਬਾਈਲ ਫ਼ੋਨ ਅਤੇ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ ਹੈ।