- ਦੋਵਾਂ ਟੀਮਾਂ ਨੂੰ ਮਿਲਿਆ ਇਕ-ਇਕ ਅੰਕ
ਅਹਿਮਦਾਬਾਦ, 14 ਮਈ 2024 – IPL-2024 ‘ਚ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਨਾਲ ਗੁਜਰਾਤ ਦੀ ਟੀਮ ਮੌਜੂਦਾ ਸੈਸ਼ਨ ਦੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ। ਦੂਜੇ ਪਾਸੇ ਕੋਲਕਾਤਾ ਦੀ ਟਾਪ-2 ‘ਚ ਜਗ੍ਹਾ ਪੱਕੀ ਹੋ ਗਈ ਹੈ। ਅਹਿਮਦਾਬਾਦ ਵਿੱਚ ਸੋਮਵਾਰ ਸ਼ਾਮ ਤੋਂ ਰਾਤ ਤੱਕ ਮੀਂਹ ਪਿਆ। ਅਜਿਹੇ ‘ਚ ਅੰਪਾਇਰਾਂ ਨੇ ਦੋਵਾਂ ਕਪਤਾਨਾਂ ਨਾਲ ਚਰਚਾ ਕਰਨ ਤੋਂ ਬਾਅਦ ਮੈਚ ਰੱਦ ਕਰਨ ਦਾ ਫੈਸਲਾ ਲਿਆ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਗਿਆ।
ਇਸ ਮੈਚ ਤੋਂ ਇਕ ਅੰਕ ਨਾਲ ਕੇਕੇਆਰ 19 ਅੰਕਾਂ ‘ਤੇ ਪਹੁੰਚ ਗਈ, ਜਦੋਂ ਕਿ ਗੁਜਰਾਤ ਦੇ ਸਿਰਫ 11 ਅੰਕ ਹਨ ਅਤੇ ਟੀਮ 16 ਮਈ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਜਿੱਤਣ ਦੇ ਬਾਵਜੂਦ ਸਿਰਫ 13 ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਕਿ ਕਾਫੀ ਨਹੀਂ ਹੋਣਗੇ ਹੈ। ਦੂਜੇ ਪਾਸੇ ਕੋਲਕਾਤਾ ਨੇ ਟਾਪ-2 ‘ਚ ਬਣੇ ਰਹਿਣ ਦੀ ਪੁਸ਼ਟੀ ਕਰ ਦਿੱਤੀ ਹੈ। ਕਿਉਂਕਿ ਅੰਕ ਸੂਚੀ ਵਿੱਚ ਕੋਈ ਵੀ ਦੋ ਟੀਮਾਂ ਹੁਣ 19 ਜਾਂ ਇਸ ਤੋਂ ਵੱਧ ਅੰਕ ਨਹੀਂ ਬਣਾ ਸਕਦੀ। ਫਿਲਹਾਲ ਰਾਜਸਥਾਨ ਕੋਲ 20 ਅੰਕਾਂ ਤੱਕ ਪਹੁੰਚਣ ਦਾ ਮੌਕਾ ਹੈ।