ਵਾਰਾਣਸੀ, 14 ਮਈ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਐਨਡੀਏ ਗਠਜੋੜ ਦੇ ਕਈ ਆਗੂ ਮੌਜੂਦ ਸਨ। ਪ੍ਰਧਾਨ ਮੰਤਰੀ ਪਹਿਲਾਂ ਬਨਾਰਸ ਦੇ ਦਸ਼ਾਸ਼ਵਮੇਧ ਘਾਟ ਗਏ ਅਤੇ ਫਿਰ ਕਾਲ ਭੈਰਵ ਮੰਦਰ ਗਏ।
ਜਦੋਂ ਪੀਐਮ ਮੋਦੀ ਵਾਰਾਣਸੀ ਦੇ ਕੁਲੈਕਟਰ ਦਫ਼ਤਰ ਵਿੱਚ ਨਾਮਜ਼ਦਗੀ ਦਾਖ਼ਲ ਕਰ ਰਹੇ ਸਨ, ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਚਿਰਾਗ ਪਾਸਵਾਨ, ਚੰਦਰਬਾਬੂ ਨਾਇਡੂ ਸਮੇਤ ਕਈ ਦਿੱਗਜ ਕਲੈਕਟਰੇਟ ਕੰਪਲੈਕਸ ਵਿੱਚ ਮੌਜੂਦ ਸਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਲੋਜਪਾ (ਆਰ) ਦੇ ਮੁਖੀ ਚਿਰਾਗ ਪਾਸਵਾਨ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਆਰਐਲਡੀ ਮੁਖੀ ਜਯੰਤ ਚੌਧਰੀ ਪ੍ਰਧਾਨ ਮੰਤਰੀ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਸਾਊਥ ਦੇ ਸੁਪਰਸਟਾਰ ਪਵਨ ਕਲਿਆਣ ਵੀ ਵਾਰਾਣਸੀ ਪਹੁੰਚੇ।