‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਦਾ ਦੇਰ ਰਾਤ ਹੋਇਆ ਮੈਡੀਕਲ, ਕੇਜਰੀਵਾਲ ਦੇ ਪੀਏ ‘ਤੇ FIR ਦਰਜ

ਨਵੀਂ ਦਿੱਲੀ, 17 ਮਈ 2024 – ਕੁੱਟਮਾਰ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦਿੱਲੀ ਪੁਲਿਸ ਵੀਰਵਾਰ ਰਾਤ ਕਰੀਬ 11 ਵਜੇ ‘ਆਪ’ ਸੰਸਦ ਸਵਾਤੀ ਮਾਲੀਵਾਲ ਨਾਲ ਏਮਜ਼ ਪਹੁੰਚੀ। ਮੈਡੀਕਲ ਤੋਂ ਬਾਅਦ ਮਾਲੀਵਾਲ ਸਵੇਰੇ 3.15 ਵਜੇ ਏਮਜ਼ ਤੋਂ ਰਵਾਨਾ ਹੋਏ ਅਤੇ 3:30 ਵਜੇ ਆਪਣੇ ਘਰ ਪਹੁੰਚੇ।

ਇਸ ਦੇ ਨਾਲ ਹੀ ਸਿਵਲ ਲਾਈਨ ਥਾਣੇ ਦੀ ਇੱਕ ਟੀਮ ਕੁੱਟਮਾਰ ਦੇ ਮੁਲਜ਼ਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ (ਪੀਏ) ਬਿਭਵ ਕੁਮਾਰ ਦੇ ਘਰ ਭੇਜੀ ਗਈ। ਹਾਲਾਂਕਿ ਉਹ ਫਿਲਹਾਲ ਪੰਜਾਬ ‘ਚ ਹੈ ਪਰ ਦਿੱਲੀ ਪਰਤਦੇ ਹੀ ਪੁਲਸ ਉਸ ਤੋਂ ਪੁੱਛਗਿੱਛ ਕਰੇਗੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਵੀਰਵਾਰ ਸਵੇਰੇ ਉਸ ਨੂੰ ਤਲਬ ਕੀਤਾ ਸੀ। ਬਿਭਵ ਨੂੰ ਅੱਜ ਸਵੇਰੇ 11 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਘਟਨਾ 13 ਮਈ ਦੀ ਹੈ, ਜਿਸ ਦੇ ਤਿੰਨ ਦਿਨ ਬਾਅਦ ਵੀਰਵਾਰ ਸਵੇਰੇ ਦਿੱਲੀ ਪੁਲਿਸ ਦੀ ਟੀਮ ਸਵਾਤੀ ਦੇ ਘਰ ਪਹੁੰਚੀ ਅਤੇ ਉਸ ਦਾ ਬਿਆਨ ਦਰਜ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਧਾਰਾ 354 (ਛੇੜਛਾੜ), 323 (ਕੁੱਟਮਾਰ), 506 (ਜਾਨ ਦੀ ਧਮਕੀ) ਅਤੇ 509 (ਅਸ਼ਲੀਲ ਟਿੱਪਣੀਆਂ ਕਰਨ) ਤਹਿਤ ਕੇਸ ਦਰਜ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟੌਹੜਾ ਨੇ ਕੀਤਾ ਸੀ ਅਕਾਲੀ ਦਲ ਨੂੰ ਸਪੁਰਦ ਅੱਜ ਵੀ ਉਥੇ ਹੀ ਖੜ੍ਹਾ, ਕਦੇ ਨਹੀਂ ਕੀਤਾ ਦਲਬਦਲ : ਐਨ.ਕੇ. ਸ਼ਰਮਾ

ਅਰਵਿੰਦ ਕੇਜਰੀਵਾਲ ਦਾ ਪੰਜਾਬ ‘ਚ ਅੱਜ ਦੂਜਾ ਦਿਨ, ਸ੍ਰੀ ਰਾਮ ਤੀਰਥ ਟੇਕਣਗੇ ਮੱਥਾ