ਅੰਮ੍ਰਿਤਸਰ, 17 ਮਈ 2024 – ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਵਲੋਂ ਚੋਣ ਲੜ ਚੁੱਕੇ ਅਤੇ ਹੁਣ ਹਲਕਾ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ’ਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਉਪਰ ਕਈ ਤਰ੍ਹਾਂ ਦੇ ਦੋਸ਼ ਲਗਾਏ। ਉਥੇ ਹੀ ਇੱਕ ਦੂਜੇ ਉੱਤੇ ਤਿੱਖੇ ਤੰਜ ਕਸਣ ਵਾਲੇ ਬਿਕਰਮ ਸਿੰਘ ਮਜੀਠੀਆ ਅਤੇ ਲਾਲੀ ਮਜੀਠੀਆ ਵੱਲੋਂ ਇੱਕ ਦੂਜੇ ਨਾਲ ਮਾਫੀ ਮੰਗ ਕੇ ਇਸ ਲੜਾਈ ਨੂੰ ਖਤਮ ਕੀਤਾ ਅਤੇ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਗਈ। ਉੱਥੇ ਹੀ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਲੀ ਮਜੀਠੀਆ ਦੇ ਪੈਰੀ ਪੈ ਮਾਫੀ ਮੰਗੀ ਗਈ ਅਤੇ ਕਿਹਾ ਕਿ ਜੇਕਰ ਅਣਜਾਨੇ ਦੇ ਵਿੱਚ ਉਹਨਾਂ ਦੋ ਕੋਈ ਗਲਤੀ ਹੋਈ ਹੋਵੇ ਤਾਂ ਉਹ ਮਾਫ ਕਰ ਦਿੱਤਾ ਜਾਵੇ।