- ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਤੋਂ ਬਾਅਦ ਹੋਈ ਕਾਰਵਾਈ
- ਅੱਖਾਂ ਅਤੇ ਲੱਤਾਂ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ
ਨਵੀਂ ਦਿੱਲੀ, 18 ਮਈ 2024 – 13 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਸਵਾਤੀ ਮਾਲੀਵਾਲ ਦੀ ਹੋਈ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਨੇ ਪੀਏ ਬਿਭਵ ਕੁਮਾਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਹ ਕਾਰਵਾਈ ‘ਆਪ’ ਸੰਸਦ ਮੈਂਬਰ ਮਾਲੀਵਾਲ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੋਈ ਹੈ।
ਮੈਡੀਕਲ ਰਿਪੋਰਟ ‘ਚ ਦੋ ਤਸਵੀਰਾਂ ਦੇ ਨਾਲ-ਨਾਲ ਸਵਾਤੀ ਦੀ ਅੱਖ ਅਤੇ ਲੱਤ ‘ਤੇ ਸੱਟ ਦੇ ਨਿਸ਼ਾਨਾਂ ਦਾ ਜ਼ਿਕਰ ਹੈ। ਦਿੱਲੀ ਪੁਲਿਸ ਨੇ 16 ਮਈ ਨੂੰ ਰਾਤ 11 ਵਜੇ ਸਵਾਤੀ ਦਾ ਏਮਜ਼ ਤੋਂ ਮੈਡੀਕਲ ਕਰਵਾਇਆ ਸੀ।
ਦੂਜੇ ਪਾਸੇ ਸਵਾਤੀ ‘ਤੇ ਹੋਏ ਹਮਲੇ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। 32 ਸੈਕਿੰਡ ਦੀ ਵੀਡੀਓ ‘ਚ ਪੁਲਸ ਕਰਮਚਾਰੀ ਸਵਾਤੀ ਮਾਲੀਵਾਲ ਨੂੰ ਸੀਐੱਮ ਹਾਊਸ ਤੋਂ ਹਟਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਅੰਤ ‘ਚ ਸਵਾਤੀ ਮਹਿਲਾ ਸੁਰੱਖਿਆ ਗਾਰਡ ਦਾ ਹੱਥ ਹਟਾ ਕੇ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਰਹੀ ਹੈ। ਦਾ ਖਬਰਸਾਰ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
‘ਆਪ’ ਸੰਸਦ ਰਾਘਵ ਚੱਢਾ ਵੀ ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ। ਰਾਘਵ ਆਪਣੀ ਅੱਖ ਦੀ ਸਰਜਰੀ ਲਈ ਮਾਰਚ ਤੋਂ ਲੰਡਨ ਵਿੱਚ ਸਨ।