ਓਵਰਟੇਕ ਕਰ ਰਹੀ ਬੱਸ ਪਲਟੀ ‘ਤੇ ਸਾਈਡ ਮਾਰ ਕੇ ਪਲਟਾਇਆ ਰੇਤ ਨਾਲ ਭਰਿਆ ਟਿੱਪਰ

  • ਡੇਰਾ ਬਿਆਸ ਜਾ ਰਹੀ ਸੰਗਤ ਬਾਲ ਬਾਲ ਬਚੀ

ਗੁਰਦਾਸਪੁਰ, 18 ਮਈ 2024 – ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਟਾਲਾ ਨੇੜੇ ਬੱਸ ਵਲੋਂ ਰੇਤ ਨਾਲ ਭਰੇ ਟਿੱਪਰ ਨੂੰ ਓਵਰਟੇਕ ਕਰਦੇ ਸਮੇਂ ਅੱਗਿਓਂ ਕੋਈ ਹੋਰ ਗੱਡੀ ਆਉਣ ਕਾਰਨ ਹਾਦਸਾ ਵਾਪਰ ਗਿਆ। ਟੱਕਰ ਹੋਣ ਤੋਂ ਬਚਾਉਣ ਦੇ ਚਲਦਿਆਂ ਜਿੱਥੇ ਬਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਉੱਥੇ ਹੀ ਬੱਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਰੱਕ ਵੀ ਸੜਕ ਕਿਨਾਰੇ ਖੇਤਾਂ ਵਿੱਚ ਜਾ ਪਲਟਿਆ। ਬੱਸ ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਸੀ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

ਮਾਮਲਾ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਹੈ ।ਬਟਾਲਾ ਦੇ ਨੇੜੇ ਪਿੰਡ ਗਿਲਿਆਂਵਾਲੀ ਨੇੜੇ ਇੱਕ ਰੇਤ ਨਾਲ ਭਰੇ ਟਿੱਪਰ ਨੂੰ ਓਵਰਟੇਕ ਕਰਦੇ ਸਮੇਂ ਅੱਗੋਂ ਕੋਈ ਹੋਰ ਗੱਡੀ ਆਉਣ ਨਾਲ ਬੱਸ ਦਾ ਡਰਾਈਵਰ ਨਿਅੰਤਰਨ ਨਹੀਂ ਰੱਖ ਪਾਇਆ ਤੇ ਇਕਦਮ ਸਟੇਰਿੰਗ ਮੋੜ ਦਿੱਤਾ ਜਿਸ ਕਾਰਨ ਬਸ ਸੜਕ ਤੇ ਬਣੇ ਡਿਵਾਈਡਰ ਉੱਤੇ ਪਲਟ ਗਈ ਜਦਕਿ ਬੱਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਿੱਪਰ ਵੀ ਨੇੜੇ ਦੇ ਖੇਤਾਂ ਵਿੱਚ ਸੜਕ ਕਿਨਾਰੇ ਜਾ ਪਲਟਿਆ।ਟਿਪਰ ਚਾਲਕ ਅਤੇ ਰੇਪਿਡ ਟੀਮ ਦੇ ਮੁਲਾਜਮ ਨੇ ਦੱਸਿਆ ਬੱਸ ਓਵਰ ਸਪੀਡ ਸੀ ਅਤੇ ਓਵਰਟੇਕ ਕਰਦਿਆਂ ਉਸ ਨੇ ਟਿੱਪਰ ਨੂੰ ਸਾਈਡ ਮਾਰ ਦਿੱਤੀ। ਬਸ ਵਿਚ ਡੇਰੇ ਬਿਆਸ ਦੀ ਸੰਗਤ ਸੀ। ਦੱਸਿਆ ਗਿਆ ਹੈ ਕਿ ਬਸ ਪਲਟਣ ਤੋਂ ਬਾਅਦ ਮੋੱਕੇ ਤੇ ਬੱਸ ਦਾ ਡਰਾਈਵਰ ਫਰਾਰ ਗਿਆ ਅਤੇ ਬੱਸ ਵਿੱਚ ਬੈਠੀ ਸੰਗਤ ਵਿੱਚੋਂ ਕੁਝ ਇੱਕ ਨੂੰ ਮਾਮੂਲੀ ਸੱਟਾ ਲੱਗੀਆਂ ਹਨ। ਜਦ ਕਿ ਟਿੱਪਰ ਦਾ ਚਾਲਕ ਅਤੇ ਕੈਲੰਡਰ ਵੀ ਮਮੂਲੀ ਜਖਮੀ ਹੋਏ ਹਨ।

ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਟਰੱਕ ਵਿੱਚ ਰੇਤ ਲੈ ਕੇ ਆ ਰਹੇ ਸਨ, ਜਦੋਂ ਉਹ ਬਟਾਲਾ ਨੇੜੇ ਪਿੰਡ ਗਿੱਲਾਂਵਾਲੀ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਜਾ ਰਹੀ ਇੱਕ ਹੋਰ ਗੱਡੀ ਨੂੰ ਦੇਖ ਕੇ ਬੱਸ ਦਾ ਸਟੇਅਰਿੰਗ ਇਕਦਮ ਮੌੜ ਦਿੱਤਾ ਜਿਸ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਡਿਵਾਈਡਰ ‘ਤੇ ਪਲਟ ਗਈ ਅਤੇ ਉਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਰੱਕ ਵੀ ਖੇਤਾਂ ਵਿੱਚ ਜਾ ਕੇ ਪਲਟ ਗਿਆ।

ਹਾਈਵੇ ਪੈਟਰੋਲਿੰਗ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਪਿੰਡ ਗਿੱਲਾਂਵਾਲੀ ਨੇੜੇ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ ਹੈ, ਜਿਸ ‘ਤੇ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਬਣਾ ਵਿਸ਼ਵ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ – ਪ੍ਰੋ. ਚੰਦੂਮਾਜਰਾ

ਸੜਕ ਹਾਦਸੇ ‘ਚ 4 ਵਿਦਿਆਰਥੀਆਂ ਦੀ ਮੌਤ, ਮ੍ਰਿਤਕਾਂ ‘ਚ ਭਾਜਪਾ ਆਗੂ ਅਰੁਣ ਸੂਦ ਦਾ ਭਾਣਜਾ ਵੀ