ਫ਼ਰੀਦਕੋਟ ਦੇ ਲੋਕਾਂ ਨਾਲ ਮੇਰਾ ਵਾਅਦਾ, ਹਰ ਘਰ ਦੀ ਆਰਥਿਕ ਖ਼ੁਸ਼ਹਾਲੀ ਲਈ ਦਿਨ-ਰਾਤ ਕਰਾਂਗਾ ਕੰਮ – ਕਰਮਜੀਤ ਅਨਮੋਲ

  • ਇੰਡਸਟਰੀ ਅਤੇ ਹੁਨਰ ਵਿਕਾਸ ਕੇਂਦਰ ਖੋਲ੍ਹ ਨੌਜਵਾਨਾਂ ਨੂੰ ਦੇਵਾਂਗਾ ਰੋਜ਼ਗਾਰ– ਕਰਮਜੀਤ ਅਨਮੋਲ
  • ਭਗਵੰਤ ਮਾਨ ਦੀ ਸਰਕਾਰ ਨੇ ਘਰਾਂ ਤੇ ਖੇਤਾਂ ਲਈ ਦਿੱਤੀ ਮੁਫ਼ਤ ਬਿਜਲੀ, ਟੇਲਾਂ ‘ਚ ਆਮੋ ਆਮ ਕੀਤੇ ਨਹਿਰੀ ਪਾਣੀ- ਕਰਮਜੀਤ ਅਨਮੋਲ
  • ਵਿਧਾਇਕ ਸੇਖੋਂ ਨਾਲ ਹਲਕੇ ਚ ਕੀਤਾ ਚੋਣ ਪ੍ਰਚਾਰ
  • ਕਰਮਜੀਤ ਅਨਮੋਲ ਨੂੰ ਇੱਕ ਸੱਚਾ-ਸੁੱਚਾ ਅਤੇ ਸੇਵਾ ਭਾਵਨਾ ਵਾਲਾ ਇਨਸਾਨ-ਤਰਸੇਮ ਪਾਲ

ਫ਼ਰੀਦਕੋਟ, 19 ਮਈ 2024 – ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਬਣ ਕੇ ਹਰ ਇਕ ਘਰ ਦੀ ਆਰਥਿਕ ਤਰੱਕੀ ਲਈ ਕੰਮ ਕਰਨਗੇ। ਇਸ ਮਕਸਦ ਦੀ ਪੂਰਤੀ ਲਈ ਇਲਾਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕਰਨਗੇ, ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਬਣਾਉਣਾ ਅਤੇ ਹਰ ਬਾਬਾ ਫ਼ਰੀਦ ਜੀ ਦੀ ਇਸ ਪਵਿੱਤਰ ਧਰਤੀ ਨੂੰ ਸੰਪੂਰਨ ਰੂਪ ਨਾਲ ਹਰ-ਭਰਾ ਬਣਾਉਣਾ ਉਨ੍ਹਾਂ ਆਪਣਾ ਮੁੱਖ ਟੀਚਾ ਹੋਵੇਗਾ।

ਕਰਮਜੀਤ ਅਨਮੋਲ ਐਤਵਾਰ ਨੂੰ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਬਲਬੀਰ ਬਸਤੀ ਗਲੀ ਨੰਬਰ-9, ਹਰਿੰਦਰਾ ਨਗਰ, ਸੁਸਾਇਟੀ ਨਗਰ, ਦਸ਼ਮੇਸ਼ ਨਗਰ, ਅਰਾਈਆ ਵਾਲਾ ਕਲਾਂ, ਚੱਕ ਸਾਹੂ, ਸਾਦਿਕ, ਕਿੰਗਰਾ, ਬੀਹਲੇਵਾਲਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਫ਼ਿਲਮੀ ਕਲਾਕਾਰ ਤਰਸੇਮ ਪਾਲ ਵੀ ਮੌਜੂਦ ਸਨ। ਜਿੰਨਾ ਕਰਮਜੀਤ ਅਨਮੋਲ ਦੇ ਹੱਕ ਵਿੱਚ ਤਕਰੀਰਾਂ ਕੀਤੀਆਂ ਅਤੇ ਲੋਕਾਂ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਆਪਣੇ ਭਾਸ਼ਣਾਂ ‘ਚ ਕਰਮਜੀਤ ਅਨਮੋਲ ਨੇ ਕਿਹਾ ਕਿ ਖੇਤੀ ਪ੍ਰਧਾਨ ਇਲਾਕਾ ਹੋਣ ਦੇ ਨਾਤੇ ਫ਼ਰੀਦਕੋਟ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਮੇਂ ਦੀ ਮੁੱਖ ਲੋੜ ਹੈ। ਇਸ ਦੀ ਸਥਾਪਤੀ ਨਾਲ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ-ਕਾਰੋਬਾਰੀਆਂ ਦੀ ਸਿੱਧੇ ਤੌਰ ‘ਤੇ ਆਰਥਿਕ ਤਰੱਕੀ ਹੋਵੇਗੀ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ, ਕਿਉਂਕਿ ਹੱਥ ਦੇ ਹੁਨਰ ਵਾਲਾ ਕੋਈ ਵੀ ਇਨਸਾਨ ਵੇਲਾ ਜਾਂ ਬੇਰੁਜ਼ਗਾਰ ਨਹੀਂ ਰਹਿੰਦਾ, ਸਗੋਂ ਦੂਸਰਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਬਣਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੂੰ ਇਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲ ਗਿਆ ਹੈ। ਜੋ ਦਿਨ-ਰਾਤ ਪੰਜਾਬ ਦੇ ਭਲਾਈ ਲਈ ਠੋਸ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤੇ ਹਨ। ਜਿਸ ਨਾਲ ਇਲਾਕੇ ਦੇ ਨੌਜਵਾਨ ਪੀਸੀਐਸ ਅਤੇ ਆਈਐਸ ਅਫ਼ਸਰ ਬਣੇ ਕੇ ਪੰਜਾਬ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ।

ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਚੋਣ ਸਾਡੇ ਦੇਸ਼ ਨੂੰ ਬਚਾਉਣ ਲਈ ਚੋਣ ਹੈ। ਦੇਸ਼ ਅਜਿਹੇ ਮੋੜ ‘ਤੇ ਹੈ ਕਿ ਜਾਂ ਤਾਂ ਦੇਸ਼ ਤਾਨਾਸ਼ਾਹੀ ਵੱਲ ਵਧੇਗਾ ਜਾਂ ਲੋਕਤੰਤਰੀ ਤੌਰ ‘ਤੇ ਚੁਣੇ ਗਏ ਲੋਕ ਲੋਕਾਂ ਦੀ ਇੱਛਾ ਅਨੁਸਾਰ ਕੰਮ ਕਰਨਗੇ। ਦੇਸ਼ ਜਾਂ ਤਾਂ ਉਸ ਪਾਰਟੀ ਦੇ ਹੱਥਾਂ ਵਿੱਚ ਆ ਜਾਵੇਗਾ ਜੋ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਜਾਂ ਫਿਰ ਉਨ੍ਹਾਂ ਪਾਰਟੀਆਂ ਦੇ ਹੱਥਾਂ ਵਿੱਚ ਆ ਜਾਵੇਗਾ ਜੋ ਦੇਸ਼ ਦੀ ਤਰੱਕੀ ਚਾਹੁੰਦੇ ਹਨ। ਇਸ ਲਈ ਇਹ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ।

ਅਨਮੋਲ ਨੇ ਕਿਹਾ ਕਿ ਭਾਜਪਾ ਆਗੂ ਕਹਿੰਦੇ ਹਨ ਕਿ ਸਾਨੂੰ 400 ਤੋਂ ਵੱਧ ਸੀਟਾਂ ਦਿਓ ਤਾਂ ਅਸੀਂ ਸੰਵਿਧਾਨ ਬਦਲ ਦਿਆਂਗੇ। ਜੇਕਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਲਿਖੇ ਸੰਵਿਧਾਨ ਨੂੰ ਬਦਲ ਦਿੱਤਾ ਗਿਆ ਤਾਂ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ ।

ਆਪਣੇ ਭਾਸ਼ਣਾਂ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮਾਨ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਖੁੱਲ੍ਹੇ ਫੰਡਾ ਦੀ ਜਾਣਕਾਰੀ ਦਿੰਦੇ ਹੋਏ ਦੋ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਘਰਾਂ ਤੇ ਖੇਤਾਂ ਲਈ ਦਿੱਤੀ ਮੁਫ਼ਤ ਅਤੇ ਆਮੋ ਆਮ ਬਿਜਲੀ ਅਤੇ ਟੇਲਾਂ ‘ਚ ਆਮੋ ਆਮ ਕੀਤੇ ਨਹਿਰੀ ਪਾਣੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।

ਉੱਘ ਫ਼ਿਲਮਕਾਰ ਤਰਸੇਮ ਪਾਲ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੂੰ ਇੱਕ ਸੱਚਾ-ਸੁੱਚਾ ਇਨਸਾਨ ਦੱਸਿਆ ਤੇ ਕਿਹਾ ਕਿ ਕਰਮਜੀਤ ਅਨਮੋਲ ਅਸਲ ਵਿੱਚ ਪੰਜਾਬ ਦਾ ਪੁੱਤ ਹੈ ਜੋ ਹਰ ਪੱਖੋਂ ਲੋਕਾਂ ਦੀਆਂ ਆਸਾਂ ਉਮੰਗਾਂ ਤੇ ਖਰਾ ਉੱਤਰੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕ ਸਭਾ ਚੋਣਾਂ: ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਅਸੀਂ ਮੁਲਕ ਦੇ ਸੁਨਹਿਰੀ ਭਵਿੱਖ ਲਈ ਲੜਾਈ ਲੜ ਰਹੇ ਹਾਂ – ਡਾ. ਗਾਂਧੀ