ਹੀਟ ਵੇਵ ਅਤੇ ਗਰਮੀ ਕਾਰਨ ਚੰਡੀਗੜ੍ਹ ਦੇ ਸਕੂਲਾਂ ‘ਚ ਵੀ ਛੁੱਟੀਆਂ ਦਾ ਐਲਾਨ

  • 30 ਜੂਨ ਤੱਕ ਸਕੂਲ ਰਹਿਣਗੇ ਬੰਦ

ਚੰਡੀਗੜ੍ਹ, 21 ਮਈ 2024 – ਚੰਡੀਗੜ੍ਹ ਵਿੱਚ ਤੇਜ਼ ਗਰਮੀ ਅਤੇ ਹੀਟ ਵੇਵ ਅਲਰਟ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। 22 ਮਈ ਤੋਂ 30 ਜੂਨ ਤੱਕ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ। ਅੱਜ ਸਕੂਲਾਂ ਦਾ ਆਖਰੀ ਕੰਮਕਾਜੀ ਦਿਨ ਹੋਵੇਗਾ। ਪ੍ਰਸ਼ਾਸਨ ਨੇ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 30 ਜੂਨ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਹਾਲਾਂਕਿ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ 25 ਮਈ ਤੱਕ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਵਧੇਗਾ। ਵਿਭਾਗ ਵੱਲੋਂ 25 ਤਰੀਕ ਤੱਕ ਗਰਮੀ ਅਤੇ ਹੀਟ ਵੇਵ ਦਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। 23 ਤਰੀਕ ਤੱਕ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਇਸ ਤੋਂ ਬਾਅਦ ਤਾਪਮਾਨ ਫਿਰ ਵਧੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL ਦਾ ਪਹਿਲਾ ਕੁਆਲੀਫਾਇਰ ਅੱਜ KKR ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ

ਸ਼ੰਭੂ ਸਟੇਸ਼ਨ ਨੇੜੇ ਕਿਸਾਨਾਂ ਦਾ ਅੰਦੋਲਨ ਖਤਮ: ਰੇਲ ਆਵਾਜਾਈ ਬਹਾਲ: ਰੱਦ ਟ੍ਰੇਨਾਂ ਅੱਜ ਤੋਂ ਪਟੜੀਆਂ ‘ਤੇ ਦੌੜਨਗੀਆਂ