ਸੋਸ਼ਲ ਮੀਡੀਆ ‘ਤੇ ਐਨ. ਕੇ. ਸ਼ਰਮਾ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੇ ਗਏ ਅਕਾਲੀ ਦਲ ਦੇ ਉਮੀਦਵਾਰ

  • ਫੇਸਬੁੱਕ ‘ਤੇ ਸਭ ਤੋਂ ਵੱਧ ਹਨ ਫਾਲੋਅਰਜ਼

ਪਟਿਆਲਾ, 21 ਮਈ 2024 – ਇੱਕ ਸਮਾਂ ਸੀ ਜਦੋਂ ਚੋਣਾਂ ਦੌਰਾਨ ਲੋਕਾਂ ਤੱਕ ਆਪਣੀ ਕੋਈ ਗੱਲ ਪਹੁੰਚਾਉਣ ਲਈ ਉਮੀਦਵਾਰ ਮਾਈਕ ਲੱਗੀ ਰਿਕਸ਼ਾ, ਕੱਪੜੇ ਦੇ ਬੈਨਰ ਲਗਾਉਣ ਅਤੇ ਕੰਧਾਂ ‘ਤੇ ਪੇਂਟ ਆਦਿ ਕਰਵਾਉਂਦੇ ਸਨ। ਹੁਣ ਸਮੇਂ ਦੇ ਨਾਲ-ਨਾਲ ਪ੍ਰਚਾਰ ਦੇ ਤਰੀਕੇ ਬਦਲ ਚੁੱਕੇ ਹਨ। ਇਸ ਚੋਣ ਵਿੱਚ ਸੋਸ਼ਲ ਮੀਡੀਆ ਆਪਣੀ ਗੱਲ ਪਹੁੰਚਾਉਣ ਲਈ ਸ਼ਕਤੀਸ਼ਾਲੀ ਮਾਧਿਅਮ ਸਾਬਤ ਹੋ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਉਮੀਦਵਾਰ ਨਾ ਸਿਰਫ ਆਪਣੀ ਗੱਲ ਕਹਿ ਰਹੇ ਹਨ, ਸਗੋਂ ਪਹਿਲਾਂ ਜਿੱਥੇ ਨੁੱਕੜ ਮੀਟਿੰਗਾਂ ‘ਚ ਭੀੜ ਇਕੱਠੀ ਕਰਕੇ ਵਿਰੋਧੀਆਂ ਨੂੰ ਪਛਾੜਿਆ ਜਾਂਦਾ ਸੀ, ਉੱਥੇ ਹੀ ਹੁਣ ਸੋਸ਼ਲ ਮੀਡੀਆ ‘ਤੇ ਕਿੰਨੇ ਲੋਕ ਤੁਹਾਨੂੰ ਫਾਲੋ ਕਰ ਰਹੇ ਹਨ ਅਤੇ ਕਿੰਨੇ ਤੁਹਾਨੂੰ ਸਰਚ ਕਰ ਰਹੇ ਹਨ। ਇਸ ਨਾਲ ਉਮੀਦਵਾਰ ਦੀ ਲੋਕਪ੍ਰਿਅਤਾ ਦਾ ਪੈਮਾਨਾ ਨਿਰਧਾਰਤ ਹੋ ਰਿਹਾ ਹੈ।

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਇਸ ਮਾਮਲੇ ਵਿੱਚ ਆਪਣੇ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ। ਐਨ.ਕੇ.ਸ਼ਰਮਾ ਦੇ ਸੋਸ਼ਲ ਮੀਡੀਆ ਵਾਰ ਰੂਮ ਦੇ ਇੰਚਾਰਜ ਅਮਰੀਸ਼ ਤਿਆਗੀ ਨੇ ਹੁਣ ਤੱਕ ਕੀਤੇ ਗਏ ਪ੍ਰਚਾਰ ਦੇ ਆਧਾਰ ‘ਤੇ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਉਹ ਛਾਏ ਹੋਏ ਹਨ।ਗੂਗਲ ਐਨਾਲਿਟਿਕਸ ਮੁਤਾਬਿਕ #NKSHARMA ’ਤੇ #NKSharmazirakpur ਸਭ ਤੋਂ ਜਿਆਦਾ ਸਰਚ ਕੀਤੇ ਗਏ ਹੈਸ਼ਟੈਗਜ਼ ਵਿਚੋਂ ਹਨ। ਉੱਥੇ ਹੀ ਉਨ੍ਹਾਂ ਦੀ ਚੋਣ ਮੁਹਿੰਮ ਦਾ ਨਾਅਰਾ #patialedapehredar ਵੀ ਟਵਿੱਟਰ ’ਤੇ ਟਾਪ ਟ੍ਰੈਂਡਸ ’ਚ ਆਪਣੀ ਜਗ੍ਹਾ ਬਣਾਏ ਹੋਏ ਹੈ। ਸੋਸ਼ਲ ਮੀਡੀਆ ‘ਤੇ ਸ਼ਰਮਾ ਦੀ ਮੁਹਿੰਮ ਨੌਜਵਾਨਾਂ ਨੂੰ ਕਾਫੀ ਆਕਰਸ਼ਿਤ ਕਰ ਰਹੀ ਹੈ। ਹਾਲ ਹੀ ਵਿੱਚ ਪਟਿਆਲਾ ਵਿੱਚ ਪਹਿਲੀ ਵਾਰ ਕਿਸੇ ਉਮੀਦਵਾਰ ਵੱਲੋਂ ਨੌਜਵਾਨਾਂ ਦੇ ਸਵਾਲ, ਐਨ.ਕੇ. ਸ਼ਰਮਾ ਦੇ ਜਵਾਬ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਅਮਰੀਸ਼ ਤਿਆਗੀ ਨੇ ਦੱਸਿਆ ਕਿ ਸ਼ਰਮਾ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਉਨ੍ਹਾਂ ਦੇ ਬੇਦਾਗ ਅਕਸ ਦੇ ਚੱਲਦਿਿਆਂ ਹੈਸ਼ਟੈਗ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ, ਵਿਊਜ਼ ਅਤੇ ਲਾਈਕਸ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ।

ਪਟਿਆਲਾ ਸੀਟ ‘ਤੇ ਇਸ ਵਾਰ ਚੌਤਰਫ਼ਾ ਮੁਕਾਬਲਾ ਹੈ। ਤਿਆਗੀ ਨੇ ਦੱਸਿਆ ਕਿ ਪ੍ਰਨੀਤ ਕੌਰ ਦੇ ਫੇਸਬੁੱਕ ‘ਤੇ 2 ਲੱਖ 29 ਹਜ਼ਾਰ ਫਾਲੋਅਰਜ਼ ਹਨ, ਜਦਕਿ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ 96 ਹਜ਼ਾਰ ਫਾਲੋਅਰਜ਼ ਅਤੇ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ 43 ਹਜ਼ਾਰ ਫਾਲੋਅਰਜ਼ ਹਨ। ਇਨ੍ਹਾਂ ਸਭ ਨੂੰ ਪਛਾੜਦੇ ਹੋਏ ਐਨ. ਕੇ. ਸ਼ਰਮਾ 4 ਲੱਖ 7 ਹਜ਼ਾਰ ਫਾਲੋਅਰਜ਼ ਦੇ ਨਾਲ ਡਿਜੀਟਲ ਪਲੇਟਫਾਰਮ ‘ਤੇ ਸਭ ਤੋਂ ਅੱਗੇ ਹਨ। ਸ਼ਰਮਾ ਦੇ ਪੇਜ ‘ਤੇ ਪਾਈਆਂ ਗਈਆਂ ਪੋਸਟਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਮੁਕਾਬਲੇ ਰੋਜ਼ਾਨਾ ਹਜ਼ਾਰਾਂ ਹਿੱਟ ਮਿਲ ਰਹੇ ਹਨ।

ਚੋਣਾਂ ਵਿੱਚ ਸਿਰਫ਼ ਇੱਕ ਹਫ਼ਤਾ ਬਾਕੀ ਰਹਿ ਗਿਆ ਹੈ। ਅਜਿਹੇ ‘ਚ ਪਟਿਆਲਾ ਸੀਟ ਦਾ ਤਾਜ ਕੌਣ ਪਹਿਨੇਗਾ, ਇਹ ਤਾਂ 4 ਜੂਨ ਨੂੰ ਹੀ ਸਪੱਸ਼ਟ ਹੋਵੇਗਾ ਪਰ ਸੋਸ਼ਲ ਮੀਡੀਆ ਦੇ ਚੋਣ ਮੈਦਾਨ ‘ਚ ਐਨ.ਕੇ.ਸ਼ਰਮਾ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਹੀਕਲਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ (RC) ਤਿਆਰ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

CM ਮਾਨ ਨੇ ਸੁਣਾਈ ਕਿੱਕਲੀ-2, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ