CM ਮਾਨ ਨੇ ਸੁਣਾਈ ਕਿੱਕਲੀ-2, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ

  • ਭਗਵੰਤ ਮਾਨ ਨੇ ਸਿਆਸੀ ਕਵਿਤਾ ਸੁਣਾ ਕੇ ਸੁਖਬੀਰ ਬਾਦਲ ‘ਤੇ ਕੀਤਾ ਸ਼ਾਇਰਾਨਾ ਹਮਲਾ
  • ਜਨ ਸਭਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨੇ ਕਿੱਕਲੀ ਦੇ ਦੂਜੇ ਭਾਗ ਨੂੰ ਸੁਣ ਕੇ ਕੀਤੀ ਸ਼ਲਾਘਾ
  • ਮਾਨ ਨੇ ਬਾਦਲ ਪਰਿਵਾਰ ‘ਤੇ ਬੋਲਿਆ ਹਮਲਾ, ਕਿਹਾ- ਇਸ ਵਾਰ ਬਾਦਲ ਪਰਿਵਾਰ ਦਾ ਬਠਿੰਡਾ ‘ਚੋਂ ਵੀ ਹੋ ਜਾਵੇਗਾ ਸਫ਼ਾਇਆ

ਬਠਿੰਡਾ/ਚੰਡੀਗੜ੍ਹ, 21 ਮਈ 2024 – ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਬਠਿੰਡਾ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿੱਕਲੀ ਦਾ ਦੂਜਾ ਭਾਗ (ਸਿਆਸੀ ਕਵਿਤਾ) ਸੁਣਾ ਕੇ ਸੁਖਬੀਰ ਬਾਦਲ ‘ਤੇ ਸ਼ਾਇਰਾਨਾ ਹਮਲਾ ਕੀਤਾ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਾਰ ਬਠਿੰਡਾ ਤੋਂ ਵੀ ਬਾਦਲ ਪਰਿਵਾਰ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਤੋਂ ਬਾਅਦ ਹੁਣ ਬਠਿੰਡਾ ਵਿੱਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ ‘ਆਪ’ਉਮੀਦਵਾਰ ਗੁਰਮੀਤ ਖੁੱਡੀਆਂ ਪੁੱਟਣਗੇ।

ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਅੰਗਰੇਜ਼ ਅਤੇ ਮੁਗ਼ਲ ਦੇਸ਼ ਨੂੰ ਲੁੱਟਣ ਲਈ ਆਏ ਸਨ, ਇਸ ਲਈ ਅਸੀਂ ਇਸ ਗੱਲ ਤੋਂ ਘੱਟ ਦੁਖੀ ਹਾਂ, ਪਰ ਬਾਦਲ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ ‘ਤੇ ਪੰਜਾਬ ਨੂੰ ਲੁੱਟਿਆ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ।

ਕਿਕਲੀ ਦਾ ਦੂਜਾ ਭਾਗ

ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਸਮਝ ਕੁਝ ਆਵੇ ਨਾ
ਵੋਟ ਕੋਈ ਥਿਆਵੇ ਨਾ
ਮੱਖੀ ਉੱਡੇ ਨਾ ਪਿੰਡੇ ਤੋਂ
ਸੀਟ ਫਸ ਗਈ ਬਠਿੰਡੇ ਤੋਂ
ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਕੰਮ ਕੀਤੇ ਭਗਵੰਤ ਨੇ
ਸਾਡੀ ਪਾਰਟੀ ਦਾ ਅੰਤ ਨੇ
ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨੀ
ਬਿਜਲੀ ਦਾ ਕੋਈ ਬਿੱਲ ਨੀ
ਕੱਸੀਆਂ ‘ਚ ਪਾਣੀ ਐ
ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ
ਲੋਕ ਉਦੋਂ ਸਾਨੂੰ ਚਾਹੁੰਦੇ ਸੀ
ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ
ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ
ਅਕਾਲੀ ਦਲ ਦੀ ਫੱਟੀ ਫਿਰ ਸਾਲੇ-ਜੀਜੇ ਨੇ ਪੋਚੀ ਐ
ਮੇਰਾ ਸੁੱਕੀ ਜਾਵੇ ਖ਼ੂਨ ਵੇ
ਨਾਲੇ ਉੱਡੀ ਜਾਏ ਸਕੂਨ ਵੇ
ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ
ਅਸੀਂ ਬੜੀ ਮੌਜ ਲੁੱਟੀ ਐ
ਘੁੱਗੀ ਛਿੱਤਰ ਨਾਲ ਕੁੱਟੀ ਐ
ਹੁਣ ਜੜ੍ਹ ਸਾਡੀ ਮਾਨ ਨੇ ਪੁੱਟੀ ਐ
ਲੈ ਰਾਜਨੀਤੀ ਵਿੱਚੋਂ ਐਤਕੀਂ ਬਾਦਲ ਪਰਿਵਾਰ ਦੀ ਛੁੱਟੀ ਆ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੋਸ਼ਲ ਮੀਡੀਆ ‘ਤੇ ਐਨ. ਕੇ. ਸ਼ਰਮਾ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੇ ਗਏ ਅਕਾਲੀ ਦਲ ਦੇ ਉਮੀਦਵਾਰ

ਕੋਲਕਾਤਾ ਚੌਥੀ ਵਾਰ IPL ਦੇ ਫਾਈਨਲ ‘ਚ ਪਹੁੰਚਿਆ, ਹਾਰ ਤੋਂ ਬਾਅਦ ਵੀ ਹੈਦਰਾਬਾਦ ਕੋਲ ਇਕ ਮੌਕਾ ਹੋਰ