- ਪਾਣੀ ਅਤੇ ਜ਼ਮੀਨ ਨੂੰ ਲੈ ਕੇ ਵਿਵਾਦ, ਇਲਾਕੇ ‘ਚ ਪੁਲਸ ਅਤੇ ਸੁਰੱਖਿਆ ਬਲ ਤਾਇਨਾਤ
ਨਵੀਂ ਦਿੱਲੀ, 22 ਮਈ 2024 – ਅਫਰੀਕੀ ਦੇਸ਼ ਨਾਈਜੀਰੀਆ ਦੇ ਪਠਾਰ ‘ਚ ਸੋਮਵਾਰ (20 ਮਈ) ਦੇਰ ਰਾਤ 40 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਪਠਾਰ ਉੱਤਰੀ ਮੱਧ ਨਾਈਜੀਰੀਆ ਦਾ ਇੱਕ ਪਿੰਡ ਹੈ, ਜਿੱਥੇ ਪਾਣੀ ਅਤੇ ਜ਼ਮੀਨ ਨੂੰ ਲੈ ਕੇ ਪਸ਼ੂ ਚਰਵਾਹਿਆਂ ਅਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ।
ਸਮਾਚਾਰ ਏਜੰਸੀ ਏਪੀ ਦੇ ਅਨੁਸਾਰ, ਪੁਲਿਸ ਅਧਿਕਾਰੀ ਅਲਫ੍ਰੇਡ ਅਲਾਬੋ ਨੇ ਦੱਸਿਆ ਕਿ ਇਹ ਘਟਨਾ ਸ਼ਾਮ 5 ਵਜੇ (ਭਾਰਤੀ ਸਮੇਂ ਅਨੁਸਾਰ 9 ਵਜੇ) ਵਾਪਰੀ, ਜਦੋਂ ਪਥਰੀ ਬੰਗਲਾ ਦੇ ਜੰਗਲਾਂ ਦੇ ਨੇੜੇ ਪਸ਼ੂ ਚਰਵਾਹਿਆਂ ਅਤੇ ਕਿਸਾਨਾਂ ਦੀ ਝੜਪ ਹੋ ਗਈ। ਉਨ੍ਹਾਂ ਨੇ ਪੂਰੇ ਪਿੰਡ ‘ਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਉਨ੍ਹਾਂ ਨੇ ਸੱਤ ਹਮਲਾਵਰਾਂ ਨੂੰ ਮਾਰ ਦਿੱਤਾ। ਇਸ ਦੌਰਾਨ 9 ਪਿੰਡ ਵਾਸੀਆਂ ਦੀ ਜਾਨ ਚਲੀ ਗਈ।
ਇਸ ਤੋਂ ਬਾਅਦ ਆਜੜੀਆਂ ਅਤੇ ਕਿਸਾਨਾਂ ਨੇ ਚਾਰੇ ਪਾਸਿਓਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਇੱਕ ਦੂਜੇ ਦੇ ਲੋਕਾਂ ਨੂੰ ਅਗਵਾ ਕਰ ਲਿਆ ਅਤੇ ਕਈ ਘਰਾਂ ਨੂੰ ਅੱਗ ਲਾ ਦਿੱਤੀ।
ਪਥਰੀ ਦੇ ਰਹਿਣ ਵਾਲੇ ਬਾਬੰਗੀਦਾ ਅਲੀਯੂ ਨੇ ਦੱਸਿਆ ਕਿ ਚਰਵਾਹਿਆਂ ਨੇ ਪਿੰਡ ‘ਚ ਦਾਖਲ ਹੁੰਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਿਸਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਕਈ ਲੋਕ ਜ਼ਖਮੀ ਹੋ ਗਏ। ਨਾਈਜੀਰੀਆ ਦੇ ਨਿਊਜ਼ ਚੈਨਲ ਟੈਲੀਵਿਜ਼ਨ ਮੁਤਾਬਕ ਉੱਤਰੀ ਨਾਈਜੀਰੀਆ ਦੇ ਪੇਂਡੂ ਖੇਤਰਾਂ ‘ਚ ਹਾਲ ਦੇ ਸਾਲਾਂ ‘ਚ ਅਜਿਹੀਆਂ ਘਟਨਾਵਾਂ ਵਧੀਆਂ ਹਨ। ਇਸ ‘ਚ ਜ਼ਿਆਦਾਤਰ ਸਕੂਲਾਂ ਅਤੇ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਦਸੰਬਰ 2023 ਵਿੱਚ ਹੀ ਇੱਥੇ 150 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਕਈ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਸੀ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਨਾਈਜੀਰੀਆ ਪਿਛਲੇ 14 ਸਾਲਾਂ ਤੋਂ ਇਸਲਾਮਿਕ ਵਿਦਰੋਹ ਅਤੇ ਵੱਖਵਾਦੀ ਹਿੰਸਾ ਦਾ ਸ਼ਿਕਾਰ ਰਿਹਾ ਹੈ। ਇਸ ਕਾਰਨ ਪੁਲਿਸ ਅਤੇ ਫੌਜ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਸਥਾਨਕ ਪੁਲਿਸ ਵੀ ਹੁਣ ਕਿਸਾਨਾਂ ਅਤੇ ਪਸ਼ੂ ਚਰਵਾਹਿਆਂ ਵਿਚਕਾਰ ਹੋਣ ਵਾਲੇ ਝਗੜਿਆਂ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ।