ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਮੁੱਖ ਮੰਤਰੀ : ਅਕਾਲੀ ਦਲ

  • ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਸਰਕਾਰੀ ਫਰਜ਼ ਨਿਭਾਉਣ ਦੇ ਰਾਹ ਵਿਚ ਰਾਣਾ ਸੋਢੀ ਨਾਲ ਨਿੱਜੀ ਦੋਸਤੀ ਨੁੰ ਅੜਿਕਾ ਨਾ ਬਣਨ ਦੇਣ

ਚੰਡੀਗੜ੍ਹ, 30 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਖੇਡ ਮੰਤਰੀ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਦੇ ਵਿਭਾਗ ਨੇ ਮੰਤਰੀ ਵੱਲੋਂ ਪਰਿਵਾਰਕ ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈ ਲੈਣ ਖਿਲਾਫ ਤੇ ਇਹ ਰਕਮ ਵਸੂਲਣ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ।

ਇਥੇ ਜਾਰੀ ਕੀਤੇਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੀ ਡਬਲਿਊ ਡੀ ਵਿਭਾਗ ਵੱਲੋਂ ਮੰਤਰੀ ਖਿਲਾਫ ਵਸੂਲੀ ਦਾ ਕੇਸ ਪਾਉਣ ਮਗਰੋਂ ਉਹ ਰੁਤਬੇ ’ਤੇ ਕਾਇਮ ਰਹਿਣ ਦੇ ਲਾਇਕ ਨਹੀਂ ਰਹੇ। ਉਹਨਾਂ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਰਾਣਾ ਸੋਢੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਜ਼ਮੀਨ 1962 ਵਿਚ ਐਕਵਾਇਰ ਕੀਤੀ ਸੀ ਤੇ ਜਿਸਦਾ ਉਹਨਾਂ ਨੂੰ ਮੁਆਵਜ਼ਾ ਮਿਲਿਆ ਸੀ, ਉਸੇ ਜ਼ਮੀਨ ਲਈ 2013 ਵਿਚ ਵੀ ਮੁਆਵਜ਼ਾ ਲੈ ਲਿਆ। ਉਹਨਾਂ ਕਿਹਾ ਕਿ ਪੀ ਡਬਲਿਊ ਵਿਭਾਗ ਨੇ ਖੁਲ੍ਹਾਸਾ ਕੀਤਾ ਹੈ ਮੰਤਰੀ ਤੇ ਉਸਦੇ ਪਰਿਵਾਰ ਨੂੰ ਇਕ ਕਰੋੜ 83 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਜਦੋਂ ਮੰਤਰੀ ਨੇ ਅਦਾਲਤ ਵਿਚ ਕੇਸ ਕਰ ਕੇ ਆਪਣੇ ਹੱਕ ਵਿਚ ਫੈਸਲਾ ਕਰਵਾ ਲਿਆ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਣਾ ਸੋਢੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਫੌਜਦਾਰੀ ਗੁਨਾਹ ਕੀਤਾ ਹੈ। ਉਹਨਾਂ ਕਿਹਾ ਕਿ ਧੋਖਾਧੜੀ ਤੇ ਜਾਅਲਸਾਜ਼ੀ ਦੇ ਕੇਸ ਇਹਨਾਂ ਸਾਰਿਆਂ ਖਿਲਾਫ ਦਰਜ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਾਲ ਹੀ ਮੁੱਖ ਮੰਤਰੀ ਨੂੰ ਰਾਣਾ ਸੋਢੀ ਨਾਲ ਆਪਣੀ ਦੋਸਤੀ ਨੂੰ ਆਪਣੇ ਸਰਕਾਰੀ ਫਰਜ਼ਾਂ ਦੇ ਰਾਹ ਵਿਚ ਅੜਿਕਾ ਨਹੀਂ ਬਣਨ ਦੇਣਾ ਚਾਹੀਦਾ ਅਤੇ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।

ਗਰੇਵਾਲ ਨੇ ਕਿਹਾ ਕਿ ਪਹਿਲਾਂ ਹੀ ਮੁੱਖ ਮੰਤਰੀ ਨੇ ਸੋਢੀ ਨੂੰ ਲੰਬਾ ਸਮਾਂ ਦਿੰਤਾ ਹੈ। ਉਹਨਾਂ ਕਿਹਾ ਕਿ ਇਹ ਘੁਟਾਲਾ ਛੇ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸਾਹਮਣੇ ਆਇਆ ਸੀ। ਸਰਕਾਰ ਨੇ ਉਦੋਂ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਸਕੱਤਰ ਦੀ ਅਗਵਾਈ ਵਾਲੀ ਸਬ ਕਮੇਟੀ ਵੀ ਗਠਿਤ ਕੀਤੀ ਸੀ ਤੇ ਕਮੇਟੀ ਨੇ ਮੰਤਰੀ ਤੇ ਉਸਦੇ ਰਿਸ਼ਤੇਦਾਰਾਂ ਨੂੰ ਦੁੱਗਣਾ ਮੁਆਵਜ਼ਾ ਲੈਣ ਦਾ ਦੋਸ਼ੀ ਵੀ ਪਾਇਆ ਸੀ। ਉਹਨਾਂ ਕਿਹਾ ਕਿ ਕਮੇਟੀ ਨੇ ਇਹ ਵੀਆਖਿਆ ਸੀ ਕਿ ਸਾਰੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੀ ਬਦਬੂ ਆਰਹੀ ਹੈ।

ਉਹਨਾਂ ਕਿਹਾ ਕਿ ਹੁਣ ਪੀ ਡਬਲਿਊ ਵਿਭਾਗ ਅਦਾਲਤ ਵਿਚ ਚਲਾ ਗਿਆ ਹੈ ਤੇ ਉਸਨੇ ਮੰਤਰੀ ਦੇ ਪਰਿਵਾਰ ਕੋਲੋਂ ਪੈਸਾਵਸੂਲਣ ਅਤੇ ਉਹਨਾਂ ਖਿਲਾਫ ਫੌਜਦਾਰੀ ਕੇਸ ਚਲਾਉਣ ਲਈ ਪਟੀਸ਼ਨ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਕਿਸਦੀ ਉਡੀਕ ਕਰ ਰਹੇ ਹਨ ? ਕੀ ਉਹਨਾਂ ਨੂੰ ਆਪਣੇ ਹੀ ਸਰਕਾਰ ਦੇ ਵਿਭਾਗ ’ਤੇ ਵਿਸ਼ਵਾਸ ਹੈ ਜਾਂ ਨਹੀਂ ? ਜੇਕਰ ਉਹਨਾਂ ਨੂੰ ਵਿਸ਼ਵਾਸ ਹੈ ਤਾਂ ਉਹਨਾਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਉਸੇ ਤਰੀਕੇ ਮੰਤਰੀ ਦਾ ਬਚਾਅ ਕਰਨਾ ਚਾਹੀਦਾ ਹੈ ਜਿਵੇਂ ਉਹਨਾਂ ਨੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਜਿਹਨਾਂ ਨੁੰ ਆਪਣੇ ਹੀ ਵਿਭਾਗ ਦੇ ਮੁਖੀ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਸੀ, ਦੇ ਮਾਮਲੇ ਵਿਚ ਕੀਤਾ ਸੀ।

ਅਕਾਲੀ ਦਲ ਦੇ ਬੁਲਾਰੇ ਨੇ ਖੇਡ ਮੰਤਰੀ ਨੂੰ ਵੀਆਖਿਆ ਕਿ ਉਹ ਖੁਦ ਅਸਤੀਫਾ ਦੇਣ ਅਤੇ ਕਿਹਾ ਕਿ ਉਹਨਾਂ ਨੇ ਅਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਦਾ ਬਚਾਅ ਕਰਨ ਤੋਂ ਇਨਕਾਰ ਕਰ ਕੇ ਇਸ ਅਪਰਾਧਿਕ ਮਾਮਲੇ ਵਿਚ ਆਪਣੀ ਸ਼ਮੂਲੀਅਤ ਖੁਦ ਹੀ ਮੰਨ ਲਈ ਹੈ। ਉਹਨਾਂ ਕਿਹਾ ਕਿ ਹੁਣ ਖੇਡ ਮੰਤਰੀ ਨੇ ਇਹ ਸ਼ਗੁਫਾ ਛੱਡ ਦਿੰਤਾ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਉਹਨਾਂ ਦੇ ਮਗਰ ਲੱਗੇ ਹਨ। ਉਹਨਾਂ ਕਿਹਾ ਕਿ ਜੇਕਰÇ ੲਹ ਸੱਚ ਹੈ ਤਾਂ ਫਿਰ ਰਾਣਾ ਸੋਢੀ ਨੇ ਇਹਨਾਂ ਸਰਕਾਰੀ ਅਧਿਕਾਰੀਆਂ ਖਿਲਾਫ ਰਸਮੀ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ? ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਰਾਣਾ ਸੋਢੀ ਜਾਣਦੇ ਹਨ ਕਿ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ ਤੇ ਹੁਣ ਉਹ ਸਮਾਂ ਭਾਲ ਰਹੇਹਨ ਤੇ ਆਪਣੇ ਦੋਸਤ ਕੈਪਟਨ ਅਮਰਿੰਦਰ ਸਿੰਘ ਤੋਂ ਆਸ ਲਗਾਈ ਬੈਠੇ ਹਨ ਕਿ ਉਹ ਉਹਨਾਂ ਨੂੰ ਮੰਤਰੀ ਬਣਾਈ ਰੱਖਣਗੇ। ਉਹੁਨਾਂ ਕਿਹਾ ਕਿ ਇਹ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਗਿਰਾਵਟ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਾਰੇ ਗਠਜੋੜ ਦਾ ਪਰਦਾਫਾਸ਼ ਕਰੇਗਾ ਤੇ ਯਕੀਨੀ ਬਣਾਏਗਾ ਕਿ ਮਾਮਲੇ ਵਿਚ ਨਿਆਂ ਮਿਲੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਮੰਤਰੀ ਮੰਡਲ ਨੇ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਨਵੀਆਂ ਭਰਤੀਆਂ ਲਈ ਤਨਖਾਹ ਸਕੇਲ ਲਿਆਉਣ ਲਈ ਦਿੱਤੀ ਪ੍ਰਵਾਨਗੀ

ਪੰਜਾਬ ਕੈਬਨਿਟ ਵੱਲੋਂ ਨਿੱਜੀ ਸੁਰੱਖਿਆ ਏਜੰਸੀਆਂ ਦੁਆਰਾ ਨਗਦੀ ਲਿਜਾਣ ਨੂੰ ਨਿਯਮਤ ਕਰਨ ਲਈ ਨਿਯਮਾਂ ਨੂੰ ਮਨਜ਼ੂਰੀ