ਭਾਰਤੀ ਮਰਚੈਂਟ ਨੇਵੀ ਦੇ 9 ਜਵਾਨ ਇਰਾਨ ਦੀ ਜੇਲ੍ਹ ‘ਚ ਬੰਦ, ਕਰੂ ਮੈਂਬਰਾਂ ‘ਚ ਹੁਸ਼ਿਆਰਪੁਰ ਦਾ ਨੌਜਵਾਨ ਵੀ ਸ਼ਾਮਿਲ

ਹੁਸ਼ਿਆਰਪੁਰ, 24 ਮਈ 2024 – ਦੁਬਈ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਹੇ 9 ਭਾਰਤੀ ਮਰਚੈਂਟ ਨੇਵੀ ਦੇ ਅਮਲੇ ਨੂੰ ਈਰਾਨ ਮਰਚੈਂਟ ਨੇਵੀ ਨੇ ਅਹਵਾਜੀ ਜੇਲ੍ਹ ਵਿੱਚ ਕੈਦ ਕਰ ਲਿਆ ਹੈ। ਹਿਰਾਸਤ ਵਿੱਚ ਲਏ ਗਏ 9 ਭਾਰਤੀਆਂ ਵਿੱਚ ਦੋ ਨੌਜਵਾਨ ਪੰਜਾਬ ਦੇ ਹਨ, ਜਿਨ੍ਹਾਂ ‘ਚੋਂ ਇੱਕ ਹੁਸ਼ਿਆਰਪੁਰ ਜਦ ਕਿ ਦੂਜਾ ਪਠਾਨਕੋਟ ਦਾ ਰਹਿਣ ਵਾਲਾ ਹੈ।

ਫਿਲਹਾਲ ਇਨ੍ਹਾਂ ਸਾਰੇ ਕਰੂ ਮੈਂਬਰਾਂ ਨੂੰ ਇਹ ਨਹੀਂ ਦੱਸਿਆ ਗਿਆ ਹੈ ਕਿ ਈਰਾਨ ਦੀ ਮਰਚੈਂਟ ਨੇਵੀ ਨੇ ਇਨ੍ਹਾਂ ਨੂੰ ਕੈਦ ਕਿਉਂ ਕੀਤਾ ਹੈ। ਇਸ ਗੱਲ ਦਾ ਖੁਲਾਸਾ ਹੁਸ਼ਿਆਰਪੁਰ ਖੇਤਰ ਦੇ ਪਿੰਡ ਕਲੋਤਾ ਵਾਸੀ 22 ਸਾਲਾ ਕਰੂ ਮੈਂਬਰ ਮਨੋਜ ਕੁਮਾਰ ਦੇ ਪਿਤਾ ਨੇ ਕੀਤਾ, ਜੋ ਕਿ ਈਰਾਨ ਦੀ ਜੇਲ੍ਹ ਵਿੱਚ ਬੰਦ ਹੈ। ਮਨੋਜ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਬੇਟਾ ਫਾਈਵ ਓਸ਼ਨ ਕੰਪਨੀ ਅਲਮੋਟਾਵਸਟ ਮੈਰਿਜ ਸਰਵਿਸ ਏਜੰਸੀ ਦੁਬਈ ਵਿੱਚ ਕੰਮ ਕਰਦਾ ਸੀ।

ਹਾਲ ਹੀ ‘ਚ 9 ਖਾਜ ਆਪਣੇ ਚਾਲਕ ਦਲ ਦੇ ਮੈਂਬਰਾਂ ਨਾਲ ਜ਼ਾਂਜ਼ੀਬਾਰ ਦੇ ਰੇਜ਼ੀ ਬੰਦਰਗਾਹ ਤੋਂ ਈਰਾਨ ਵੱਲ ਰਵਾਨਾ ਹੋਏ ਸਨ। ਉੱਥੇ ਪਹੁੰਚ ਕੇ ਈਰਾਨ ਦੀ ਮਰਚੈਂਟ ਨੇਵੀ ਨੇ ਉਨ੍ਹਾਂ ਨੂੰ ਪਹਿਲੇ ਕੁਝ ਦਿਨ ਬੰਦਰਗਾਹ ‘ਤੇ ਰੱਖਿਆ ਅਤੇ 15 ਮਈ ਨੂੰ ਕਿਸੇ ਨਾ ਕਿਸੇ ਬਹਾਨੇ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਅਹਵਾਜ਼ੀ ਜੇਲ ‘ਚ ਲਿਜਾ ਕੇ ਕੈਦ ਕਰ ਦਿੱਤਾ ਗਿਆ।

ਉਸ ਨੇ ਦੱਸਿਆ ਕਿ ਹੁਣ ਤੱਕ ਉਸ ਦੇ ਬੇਟੇ ਦਾ ਇੱਕ ਹੀ ਵਾਇਸ ਮੈਸੇਜ ਆਇਆ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਜਹਾਜ਼ ਦੇ ਸਾਰੇ 9 ਭਾਰਤੀਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਅਤੇ ਸਾਨੂੰ ਕੁੱਟਣ ਦੇ ਨਾਲ-ਨਾਲ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਸਾਨੂੰ ਇੱਥੋਂ ਆਜ਼ਾਦ ਕਰਵਾਇਆ ਜਾਵੇ। ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਮੇਲ ਕੀਤਾ ਹੈ। ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ ਪੰਜਾਬ ਭਰ ਵਿੱਚੋਂ 12,583 ਅਰਜ਼ੀਆਂ ਪ੍ਰਾਪਤ ਹੋਈਆਂ: ਸਿਬਿਨ ਸੀ

ਚੰਡੀਗੜ੍ਹ ‘ਚ ASI ਗ੍ਰਿਫਤਾਰ: ਪੜ੍ਹੋ ਕੀ ਹੈ ਮਾਮਲਾ