ਲੁਧਿਆਣਾ ‘ਚ ਅਮਿਤ ਸ਼ਾਹ ਦੀ ਰੈਲੀ ਅੱਜ, ਸ਼ਾਹ ਦੁਆਲੇ ਹੋਵੇਗਾ 5 ਲੇਅਰ ਸੁਰੱਖਿਆ ਦਾ ਘੇਰਾ

  • ਬਿੱਟੂ ਲਈ ਮੰਗਣਗੇ ਵੋਟਾਂ

ਲੁਧਿਆਣਾ, 26 ਮਈ 2024 – ਪੰਜਾਬ ਦੇ ਲੁਧਿਆਣਾ ਵਿੱਚ ਐਤਵਾਰ (26 ਮਈ) ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ ਹੈ। ਸ਼ਾਹ ਲੋਕਾਂ ਨੂੰ ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ ਅਨਲੇ ਉਹ ਭਾਜਪਾ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ।

ਅਮਿਤ ਸ਼ਾਹ ਦੀ ਰੈਲੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿਖੇ ਹੋਵੇਗੀ ਅਤੇ ਭਾਜਪਾ ਨੇ ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਹੀ ਕਈ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ।

ਅਮਿਤ ਸ਼ਾਹ ਐਤਵਾਰ ਸ਼ਾਮ 5 ਵਜੇ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ਜੇਕਰ ਰੈਲੀ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ 1500 ਤੋਂ 2000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਅਮਿਤ ਸ਼ਾਹ ਦਾ ਸੁਰੱਖਿਆ ਘੇਰਾ ਸਟੇਜ ਦੇ ਉੱਪਰ 5 ਲੇਅਰਾਂ ਵਾਲਾ ਹੋਵੇਗਾ। ਰੈਲੀ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਰਹਿਣਗੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਰੈਲੀ ਵਿੱਚ ਸੀਸੀਟੀਵੀ ਕੈਮਰੇ ਵੀ ਵਿਸ਼ੇਸ਼ ਤੌਰ ’ਤੇ ਲਗਾਏ ਜਾ ਰਹੇ ਹਨ ਤਾਂ ਜੋ ਪੁਲੀਸ ਦੇ ਉੱਚ ਅਧਿਕਾਰੀ ਰੈਲੀ ਦੇ ਹਰ ਨੁੱਕਰੇ ’ਤੇ ਨਜ਼ਰ ਰੱਖ ਸਕਣ।

ਭਾਜਪਾ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ 10 ਹਜ਼ਾਰ ਤੋਂ ਵੱਧ ਕੁਰਸੀਆਂ ਲਗਾਈਆਂ ਜਾ ਰਹੀਆਂ ਹਨ। ਰੈਲੀ ਵਿੱਚ ਐਲਈਡੀ ਸਕਰੀਨਾਂ ਵੀ ਲਗਾਈਆਂ ਜਾਣਗੀਆਂ, ਤਾਂ ਜੋ ਲੋਕ ਗ੍ਰਹਿ ਮੰਤਰੀ ਦੇ ਭਾਸ਼ਣ ਨੂੰ ਆਸਾਨੀ ਨਾਲ ਸੁਣ ਅਤੇ ਦੇਖ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੀਤ ਹੇਅਰ ਨੇ ਸਿਮਰਨਜੀਤ ਮਾਨ ‘ਤੇ ਲਾਏ ਨਿਸ਼ਾਨੇ, ਪੜ੍ਹੋ ਵੇਰਵਾ

ਸ਼ਾਹਜਹਾਂਪੁਰ ‘ਚ ਢਾਬੇ ‘ਤੇ ਰੁਕੀ ਹੋਈ ਬੱਸ ਨੂੰ ਡੰਪਰ ਨੇ ਟੱਕਰ ਮਾਰੀ, 12 ਦੀ ਮੌਤ