ਫਤਹਿਗੜ੍ਹ ਸਾਹਿਬ, 28 ਮਈ 2024 – ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਦੀ ਕਾਰ ਬੀਤੇ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਜਦੋਂ ਉਹ ਚੋਣ ਪ੍ਰਚਾਰ ਤੋਂ ਬਾਅਦ ਰਾਏਕੋਟ ਤੋਂ ਵਾਪਸ ਆ ਰਹੇ ਸਨ ਤਾਂ ਲੁਧਿਆਣਾ ਮਾਲੇਰਕੋਟਲਾ ਰੋਡ ‘ਤੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ। ਇਸ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ।
ਜੀਪੀ ਦੀ ਪਤਨੀ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਸੀ। ਟਾਇਰ ਤੋਂ ਬਾਅਦ ਕਾਰ ਦੇ ਦਰੱਖਤ ਦੇ ਨਾਲ ਟਕਰਾ ਗਈ, ਜਿਸ ਕਾਰਨ ਗੁਰਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਪਿਛਲੀ ਸੀਟ ‘ਤੇ ਮੌਜੂਦ ਸੀ। ਉਨ੍ਹਾਂ ਦੇ ਵੀ ਗੋਡੇ ‘ਚ ਫਰੈਕਚਰ ਹੋ ਗਿਆ ਹੈ।
ਇਨ੍ਹਾਂ ਦੋਨਾਂ ਤੋਂ ਇਲਾਵਾ ਕਾਰ ਵਿੱਚ ਇੱਕ ਡਰਾਈਵਰ ਅਤੇ ਇੱਕ ਗੰਨਮੈਨ ਵੀ ਸੀ। ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ ਕਿਉਂਕਿ ਸਭ ਨੇ ਸੀਟ ਬੈਲਟ ਬੰਨ੍ਹੀ ਹੋਈ ਸੀ।
ਹਾਦਸੇ ਵਿੱਚ ਗੁਰਪ੍ਰੀਤ ਕੌਰ ਦੀ ਬਾਂਹ ਤਿੰਨ ਥਾਵਾਂ ’ਤੇ ਫਰੈਕਚਰ ਹੋ ਗਈ ਹੈ। ਇਸ ਤੋਂ ਉਭਰਨ ਲਈ ਡਾਕਟਰ ਨੇ ਉਸ ਨੂੰ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਹੈ ਪਰ ਗੁਰਪ੍ਰੀਤ ਕੌਰ ਨੇ ਫਿਲਹਾਲ ਅਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਲਸਤਰ ਲੱਗਣ ਤੋਂ ਬਾਅਦ ਫਿਰ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਜ਼ਰੂਰੀ ਹੈ, ਅਜੇ ਸਰਜਰੀ ਦੀ ਲੋੜ ਨਹੀਂ। ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਅਜੋਕੇ ਸਮੇਂ ਵਿੱਚ ਵੀ ਦੇਸ਼ ਨੂੰ ਬਚਾਉਣਾ ਜ਼ਰੂਰੀ ਹੈ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਉਸ ਨੇ ਆਪਣੇ ਪਤੀ ਜੀ.ਪੀ ਨੂੰ ਨਹੀਂ ਦੱਸਿਆ ਕਿਉਂਕਿ ਉਹ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਮਦਦ ਕਰ ਕੇ ਉਸ ਨੂੰ ਕਾਰ ‘ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਮਲੇਰਕੋਟਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਉਥੇ ਗੁਰਪ੍ਰੀਤ ਕੌਰ ਦੀ ਬਾਂਹ ‘ਤੇ ਪਲਾਸਟਰ ਲਗਾਇਆ ਗਿਆ। ਹੁਣ ਚੋਣਾਂ ਤੋਂ ਬਾਅਦ ਉਸ ਦੀ ਸਰਜਰੀ ਹੋਵੇਗੀ। ਫਿਲਹਾਲ, ਉਹ ਇਸ ਤਰ੍ਹਾਂ ਹੀ ਆਪਣੇ ਪਤੀ ਜੀਪੀ ਲਈ ਪ੍ਰਚਾਰ ਕਰੇਗੀ।