ਸਰਹੱਦ ਪਾਰਲੇ ਅੱਤਵਾਦ ਨੂੰ ਠੱਲ੍ਹਣ ਲਈ ਕੈਪਟਨ ਦੀ ਅਗਵਾਈ ‘ਚ ਸਥਾਪਤ ਹੋਵੇਗਾ ਐਸ ਪੀ ਵੀ

  • ਡਰੋਨ ਸੁੱਟਣ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੈਬਨਿਟ ਵੱਲੋਂ ਪੁਲਿਸ ਦੀ ਅਤਿਵਾਦ ਰੋਕੂ ਸਮਰੱਥਾ ‘ਚ ਵਾਧਾ ਕਰਨ ਨੂੰ ਵੀ ਮਨਜ਼ੂਰੀ

ਚੰਡੀਗੜ੍ਹ, 31 ਦਸੰਬਰ 2020 – ਸਰਹੱਦੀ ਸੂਬੇ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਬਲ ਦੀ ਅਤਿਵਾਦ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਸਰਹੱਦ ਪਾਰਲੇ ਅਤਿਵਾਦ ਨੂੰ ਠੱਲ੍ਹਣ ਲਈ ਵਿਸ਼ੇਸ਼ ਉਦੇਸ਼ ਵਾਹਨ (ਐਸ.ਪੀ.ਵੀ.) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਪੁਲਿਸ ਲਈ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਪੁਨਰਗਠਨ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਆਬਕਾਰੀ ਵਿਭਾਗ ਵੱਲੋਂ ਸਥਾਪਤ ਕੀਤੇ ਈ.ਟੀ.ਟੀ.ਐਸ.ਏ. ਦੀ ਤਰਜ਼ ‘ਤੇ ਐਸ.ਪੀ.ਵੀ. ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਜੋ ਮੰਤਰੀ ਇੰਚਾਰਜ ਹੋਣ ਦੇ ਨਾਤੇ ਐਸ.ਵੀ.ਪੀ. ਦੇ ਚੇਅਰਮੈਨ ਹੋਣਗੇ, ਨੂੰ ਜਲਦੀ ਤੋਂ ਜਲਦੀ ਐਸ.ਪੀ.ਵੀ. ਸਥਾਪਤ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਅਧਿਕਾਰਤ ਕਰ ਦਿੱਤਾ।

ਪੁਲਿਸ ਪ੍ਰਬੰਧਨ ਦੇ ਨਾਲ-ਨਾਲ ਅਪਰਾਧ ਰੋਕਣ ਅਤੇ ਪਤਾ ਲਗਾਉਣ ਵਿੱਚ ਤਕਨਾਲੋਜੀ ਦੀ ਵਧਦੀ ਮਹੱਤਤਾ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਕਿ ਪੁਲਿਸ ਦੀਆਂ ਲੋੜਾਂ ਅਨੁਸਾਰ ਐਸ.ਪੀ.ਵੀ. ਨੂੰ ਪੁਲਿਸ ਦੀਆਂ ਤਕਨੀਕਾਂ ਦੇ ਵੱਖ-ਵੱਖ ਮੋਹਰੀ ਖੇਤਰਾਂ ਵਿੱਚ ਮਾਹਿਰਾਂ ਅਤੇ ਸਲਾਹਕਾਰਾਂ ਦੀ ਨਿਯੁਕਤੀ ਕਰਨ ਲਈ ਲਚਕਤਾ ਦੇਣ ਦਾ ਫੈਸਲਾ ਕੀਤਾ ਗਿਆ।
ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਐਸ.ਪੀ.ਵੀ. ਸੂਬੇ ਵਿੱਚ ਆਨਲਾਈਨ ਇੰਟੈਲੀਜੈਂਸ ਸਾਂਝਾ ਪਲੇਟਫਾਰਮ ਦੇ ਵਿਕਾਸ ਅਤੇ ਤਾਇਨਾਤੀ ਤੋਂ ਇਲਾਵਾ ਸੀਨੀਅਰ ਪੁਲਿਸ/ਸਿਵਲ ਅਧਿਕਾਰੀਆਂ ਦਾ ਸਾਂਝਾ ਸੰਚਾਰ ਨੈਟਵਰਕ ਸਥਾਪਤ ਕਰਨ ਉਤੇ ਕੰਮ ਕਰੇਗੀ। ਇਹ ਹਥਿਆਰਾਂ, ਅਸਲਾ ਲਾਇਸੈਂਸ ਧਾਰਕਾਂ, ਅਸਲਾ ਡੀਲਰਾਂ, ਵਾਹਨਾਂ, ਸ਼ੱਕੀਆਂ, ਪਾਸਪੋਰਟ ਆਦਿ ਦਾ ਡਾਟੇ ਬਾਰੇ ਸਟੇਟਗਰਿੱਡ ਸਥਾਪਤ ਕਰਨ ਉਤੇ ਵੀ ਕੰਮ ਕਰੇਗਾ।

ਇਸ ਤੋਂ ਇਲਾਵਾ ਐਸ.ਪੀ.ਵੀ. ਨੂੰ ਰੀਅਲਟਾਈਮ ਕ੍ਰਾਈਮ ਸੈਂਟਰ ਦੀ ਸਿਰਜਣਾ ਲਈ ਵਾਹਨ ਵਜੋਂ ਵਿਚਾਰਿਆ ਗਿਆ ਜਿਸ ਵਿੱਚ ਅੰਕੜੇ ਵਿਸ਼ਲੇਸ਼ਕ ਨੂੰ ਖੋਜਣਾ ਸ਼ਾਮਲ ਹੈ ਅਤੇ ਮੌਜੂਦਾ ਡਾਟਾਬੇਸ ਦਾ ਏਕੀਕਰਨ ਸ਼ਾਮਲ ਹੈ ਤਾਂ ਕਿ ਸੂਬਾ ਪੁਲਿਸ ਦੇ ਹੋਰ ਵਧੇਰੇ ਸਰਗਰਮ ਹੁੰਦੇ ਅਤੇ ਕਾਰਜਸ਼ੀਲ ਉਦੇਸ਼ਾਂ ਲਈ ਇਜਾਜ਼ਤ ਦੇਣ ਵਾਸਤੇ ਇਜਾਜ਼ਤ ਦਿੱਤੀ ਜਾ ਸਕੇ। ਇਸ ਢੁੱਕਵੀਂ ਜਾਣਕਾਰੀ ਦੇ ਭੰਡਾਰਨ, ਖਰੜਿਆਂ ਦਾ ਮਿਲਾਨ, ਵਿਸ਼ਲੇਸ਼ਣ, ਸਾਂਝਾ ਕਰਨ ਅਤੇ ਅੰਕੜਿਆਂ ਦੀ ਮੁੜ ਪ੍ਰਾਪਤੀ ਲਈ ਪ੍ਰਭਾਵੀ ਅਤੇ ਕਾਰਗਰ ਹੱਲ ਦਾ ਜਿੰਮਾ ਸੌਂਪਿਆ ਜਾਵੇਗਾ। ਸੂਬੇ ਦਾ ਜੀ.ਆਈ.ਐਸ. ਮੈਪਿੰਗ ਐਸ.ਪੀ.ਵੀ. ਲਈ ਇਕ ਹੋਰ ਮੁੱਖ ਏਜੰਡਾ ਹੈ।

ਐਸ.ਪੀ.ਵੀ. ਦੀ ਸਥਾਪਨਾ ਦਾ ਫੈਸਲਾ ਸੂਬੇ ਵਿੱਚ ਪਾਕਿਸਤਾਨ ਆਧਾਰਿਤ ਤਾਕਤਾਂ ਵੱਲੋਂ ਅਤਿਵਾਦ ਮੁੜ ਸੁਰਜੀਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜੋ ਇਸ ਸਾਲ ਹੋਈਆਂ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਘਟਨਾਵਾਂ ਤੋਂ ਦੇਖਿਆ ਜਾ ਸਕਦਾ ਹੈ। 28 ਦਸੰਬਰ ਤੱਕ ਪੰਜਾਬ ਵਿੱਚ 66 ਅਤਿਵਾਦੀ ਗ੍ਰਿਫਤਾਰ ਹੋਏ ਅਤੇ ਸਾਲ 2020 ਵਿੱਚ 12 ਗ੍ਰੋਹ ਕਾਬੂ ਕੀਤੇ ਗਏ। ਇਕ ਜਨਵਰੀ, 2020 ਤੋਂ 7 ਡਰੋਨਾ ਕਾਬੂ ਕੀਤੇ ਗਏ ਜਦੋਂ ਕਿ 21 ਹੈਂਡ ਗ੍ਰਨੇਡ, ਚਾਰ ਰਾਈਫਲਾਂ (2 ਏ.ਕੇ.46/ਏ.ਕੇ.56 ਸਮੇਤ) ਅਤੇ 28 ਰਿਵਾਲਵਰ/ਪਿਸਤੌਲ/ਮਾਊਜਰ ਬਰਾਮਦ ਕੀਤੇ ਗਏ ਹਨ।

ਮੰਤਰੀ ਮੰਡਲ ਦੀ ਅੱਜ ਹੋਈ ਵਰਚੁਅਲ ਮੀਟਿੰਗ ਦੌਰਾਨ ਪੁਲਿਸ ਵਿਭਾਗ ਦੇ ਅਤਿਵਾਦ ਦਾ ਟਾਕਰਾ ਕਰਨ ਦੀ ਸਮਰੱਥਾ ਵਧਾਉਣ ਲਈ 01 ਕਮਾਂਡੋ ਬਟਾਲੀਅਨ ਦੀ ਉਮਰ ਹੱਦ ਘਟਾਉਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਖਾਲੀ ਅਸਾਮੀਆਂ ਆਰਮਡ ਕਾਡਰ ਵਿੱਚੋਂ ਮੌਜੂਦਾ ਮਨੁੱਖੀ ਸ਼ਕਤੀ ਦੀ ਮੁੜ ਤਾਇਨਾਤੀ ਅਤੇ ਨਵੇਂ ਭਰਤੀ ਕਾਂਸਟੇਬਲਾਂ ਰਾਹੀਂ ਭਰ ਕੇ ਉਚੇ ਸਰੀਰਕ ਮਾਪਦੰਡਾਂ ਨਾਲ ਨੌਜਵਾਨ ਅਤੇ ਸਿੱਧੇ ਭਰਤੀ ਹੋਏ ਕਾਂਸਟੇਬਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਇਨ੍ਹਾਂ ਬਟਾਲੀਅਨਾਂ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਕ ਹੋਰ ਫੈਸਲੇ ਵਿੱਚ ਮੰਤਰੀ ਮੰਡਲ ਨੇ ਮੌਜੂਦਾ ਦੋ ਆਰਮਡ ਪੁਲਿਸ ਬਟਾਲੀਅਨਾਂ ਨੂੰ ਆਰਮਡ ਕਾਡਰ ਦੇ ਪ੍ਰਵਾਨਿਤ ਨਫਰੀ ਨਾਲ ਪੰਜਾਬ ਰੈਪਿਡ ਐਕਸ਼ਨ ਬਟਾਲੀਅਨਜ਼ ਵਜੋਂ ਮੁੜ ਮਨੋਨੀਤ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਨ੍ਹਾਂ ਵਿੱਚ ਖਾਲੀ ਅਸਾਮੀਆਂ ਵਿਰੁੱਧ ਨਵੇਂ ਭਰਤੀ ਹੋਏ ਕਾਂਸਟੇਬਲਾਂ ਅਤੇ ਆਰਮਡ ਪੁਲਿਸ ਵਿੱਚੋਂ ਮੌਜੂਦਾ ਮਨੁੱਖੀ ਸ਼ਕਤੀ ਦੀ ਪੁਨਰ ਤਾਇਨਾਤੀ ਰਾਹੀਂ ਭਰੀਆ ਜਾਣਗੀਆਂ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ 50,000 ਸਰਕਾਰੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਆਰੰਭੀ

ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਰਾਤ ਦਾ ਕਰਫ਼ਿਊ ਹਟਾਇਆ