ਨਵੀਂ ਦਿੱਲੀ, 31 ਦਸੰਬਰ 2020 – ਰਿਲਾਇੰਸ ਜੀਓ ਨੇ ਭਾਰਤ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ। ਰਿਲਾਇੰਸ ਜੀਓ ਨੇ 1 ਜਨਵਰੀ 2021 ਤੋਂ ਸਾਰੇ ਲੋਕਲ ਵਾਇਸ ਕਾਲ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਕੁੱਝ ਮਹੀਨੇ ਪਹਿਲਾ ਰਿਲਾਇੰਸ ਜੀਓ ਨੇ ਦੂਸਰੇ ਨੰਬਰ ‘ਤੇ ਲੋਕਲ ਕਾਲ ਲਈ ਪੈਸੇ ਕੱਟਣੇ ਸ਼ੁਰੂ ਕੀਤੇ ਸਨ।
ਰਿਲਾਇੰਸ ਜੀਓ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟੀ.ਆਰ.ਏ.ਆਈ.) ਦੇ ਆਦੇਸ਼ ਮੁਤਾਬਿਕ ਇਕ ਜਨਵਰੀ ਤੋਂ ਘਰੇਲੂ ਵਾਇਸ ਕਾਲਸ ਲਈ ਇੰਟਰਕਨੈੱਕਟ ਯੂਸੇਜ਼ ਚਾਰਜੈੱਸ (ਆਈ.ਯੂ.ਸੀ) ਬੰਦ ਕੀਤੇ ਜਾ ਰਹੇ ਹਨ।