ਲੁਧਿਆਣਾ ‘ਚ ਸਾਬਕਾ ਵਿਧਾਇਕ ਦੇ ਬੇਟੇ ‘ਤੇ ਪਰਚਾ, ਵੋਟ ਪਾਉਣ ਵੇਲੇ ਈਵੀਐਮ ਦੀ ਬਣਾਈ ਵੀਡੀਓ, ਫੇਰ ਕੀਤੀ ਵਾਇਰਲ

ਲੁਧਿਆਣਾ, 2 ਜੂਨ 2024 – ਲੁਧਿਆਣਾ ਦੀ ਪੁਲਿਸ ਨੇ ਭਾਜਪਾ ਦੇ ਸਾਬਕਾ ਵਿਧਾਇਕ ਮਰਹੂਮ ਹਰੀਸ਼ ਬੇਦੀ ਦੇ ਬੇਟੇ ਹਿਤੇਸ਼ ਬੇਦੀ (ਹਨੀ) ਖਿਲਾਫ ਮਾਮਲਾ ਦਰਜ ਕੀਤਾ ਹੈ। ਹਨੀ ਬੇਦੀ ‘ਤੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਨ੍ਹਾਂ ਨੇ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਦੀ ਵੀਡੀਓ ਬਣਾਈ ਅਤੇ ਇਸ ਤੋਂ ਬਾਅਦ ਉਸ ਨੇ ਇਸ ਨੂੰ ਸੋਸ਼ਲ ਮੀਡੀਆ ਫੇਸਬੁੱਕ ‘ਤੇ ਅਪਲੋਡ ਕਰ ਦਿੱਤਾ। ਅਜਿਹਾ ਕਰਕੇ ਹਨੀ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਹਿਤੇਸ਼ ਬੇਦੀ ਖ਼ਿਲਾਫ਼ ਲੋਕ ਪ੍ਰਤੀਨਿਧਤਾ ਐਕਟ 1951, 188 ਆਈਪੀਸੀ ਦੀ ਧਾਰਾ 128, 131 ਤਹਿਤ ਕੇਸ ਦਰਜ ਕਰ ਲਿਆ ਹੈ। ਪੀਆਰਓ ਬੂਥ ਨੰਬਰ 142 ਹਲਕਾ-63 ਕੇਂਦਰੀ ਦੇ ਪ੍ਰੀਜ਼ਾਈਡਿੰਗ ਅਫ਼ਸਰ ਕਿਸ਼ੋਰ ਕੁਮਾਰ ਨੇ ਪੁਲੀਸ ਨੂੰ ਬਿਆਨ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਵਾਲੇ ਦਿਨ 1 ਜੂਨ ਨੂੰ ਡਿਊਟੀ ’ਤੇ ਸਨ।

ਵੋਟਿੰਗ ਕਰਦੇ ਸਮੇਂ ਬੂਥ ਨੰਬਰ 469 ਦੇ ਵੋਟਰ ਹਿਤੇਸ਼ ਬੇਦੀ ਨੇ ਇਸ ਨੂੰ ਪੋਲਿੰਗ ਕਰਮਚਾਰੀਆਂ ਅਤੇ ਪੁਲਿਸ ਤੋਂ ਛੁਪਾ ਕੇ ਮੋਬਾਈਲ ਬੂਥ ਦੇ ਡੱਬੇ ਵਿਚ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਬੈਲਟ ਯੂਨਿਟ 1 ਦੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ। ਅਜਿਹਾ ਕਰਕੇ ਹਿਤੇਸ਼ ਬੇਦੀ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਨਕਪੁਰੀ ਚੌਕੀ ਦੇ ਇੰਚਾਰਜ ਕਪਿਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਮੰਤਰੀ ਅਨਮੋਲ ਗਗਨ ਮਾਨ

ਈ.ਵੀ.ਐੱਮ. ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਸਟਰਾਂਗ ਰੂਮਾਂ ਵਿੱਚ ਰੱਖਿਆ