ਪੜ੍ਹੋ ਕੌਣ ਹੈ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਦੇ ਜੜਿਆ ਥੱਪੜ, ਪੜ੍ਹੋ ਵੇਰਵਾ

  • ਕਪੂਰਥਲਾ ਦੀ ਰਹਿਣ ਵਾਲੀ ਹੈ
  • ਜੰਮੂ ‘ਚ ਹੋਈ ਹੈ ਵਿਆਹੀ
  • 2 ਛੋਟੇ ਬੱਚੇ, ਪਤੀ ਵੀ CISF ‘ਚ

ਚੰਡੀਗੜ੍ਹ, 7 ਜੂਨ 2024 – ਬਾਲੀਵੁਡ ਅਦਾਕਾਰਾ ਅਤੇ ਹਿਮਾਚਲ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਜਿਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ‘ਤੇ ਕੰਗਨਾ ਦੇ ਬਿਆਨ ‘ਤੇ ਮਹਿਲਾ ਕਰਮਚਾਰੀ ਗੁੱਸੇ ‘ਚ ਸੀ।

ਅਜਿਹੇ ‘ਚ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਮਹਿਲਾ ਕਰਮਚਾਰੀ ਕੌਣ ਹੈ। ਮਹਿਲਾ ਮੁਲਾਜ਼ਮ ਦਾ ਨਾਂ ਕੁਲਵਿੰਦਰ ਕੌਰ ਹੈ, ਜੋ ਕਿ ਕਪੂਰਥਲਾ, ਪੰਜਾਬ ਦੀ ਰਹਿਣ ਵਾਲੀ ਹੈ। ਕੁਲਵਿੰਦਰ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਜੰਮੂ ‘ਚ ਹੋਇਆ ਸੀ। ਉਸ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਕੁਲਵਿੰਦਰ ਦੇ 2 ਬੱਚੇ ਹਨ। ਬੇਟੀ ਦੀ ਉਮਰ 6 ਤੋਂ 7 ਸਾਲ ਅਤੇ ਪੁੱਤਰ ਦੀ ਉਮਰ 5 ਤੋਂ 6 ਸਾਲ ਹੈ। ਉਹ ਢਾਈ ਸਾਲ ਤੋਂ ਚੰਡੀਗੜ੍ਹ ਵਿੱਚ ਤਾਇਨਾਤ ਸੀ।

ਮਹਿਲਾ ਮੁਲਾਜ਼ਮ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਖ਼ਬਰਾਂ ਤੋਂ ਹੀ ਪਤਾ ਲੱਗਾ। ਸਾਡੀ ਉਣ ਨਾਲ ਕੋਈ ਗੱਲ ਨਹੀਂ ਹੋਈ, ਅਸੀਂ ਉਦੋਂ ਤੱਕ ਕੁਝ ਨਹੀਂ ਕਹਿ ਸਕਦੇ ਜਦੋਂ ਤੱਕ ਅਸੀਂ ਉਸ ਨਾਲ ਗੱਲ ਨਹੀਂ ਕਰ ਲੈਂਦੇ।

ਭਰਾ ਸ਼ੇਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ। ਕਿਸਾਨ ਦੇਸ਼ ਲਈ ਲੜ ਰਹੇ ਹਨ। ਮੈਂ ਖੁਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਹਾਂ। ਕੁਲਵਿੰਦਰ ਮੇਰੇ ਤੋਂ ਛੋਟੀ ਹੈ। 16 ਸਾਲਾਂ ਤੋਂ ਸਰਵਿਸ ਕਰ ਰਹੀ ਹੈ। ਉਹ ਇਸ ਤੋਂ ਪਹਿਲਾਂ ਕੇਰਲ, ਚੇਨਈ ਅਤੇ ਅੰਮ੍ਰਿਤਸਰ ਵਿੱਚ ਤਾਇਨਾਤ ਰਹਿ ਚੁੱਕੀ ਹੈ। ਉਹ ਕਦੇ ਗੁੱਸੇ ਵਿੱਚ ਨਹੀਂ ਦਿਖਾਈ ਦਿੱਤੀ।

ਬਾਅਦ ਵਿੱਚ ਸ਼ੇਰ ਸਿੰਘ ਨੇ ਦੱਸਿਆ ਕਿ ਹੁਣ ਸਾਨੂੰ ਪਤਾ ਲੱਗਾ ਹੈ ਕਿ ਇਹ ਘਟਨਾ ਸੁਰੱਖਿਆ ਕਾਰਨ ਵਾਪਰੀ ਹੈ। ਕੁਲਵਿੰਦਰ ਸਕੈਨਰ ‘ਤੇ ਡਿਊਟੀ ‘ਤੇ ਸੀ, ਜਿੱਥੇ ਬੈਗ, ਪਰਸ ਅਤੇ ਮੋਬਾਈਲ ਦੀ ਜਾਂਚ ਕੀਤੀ ਜਾਂਦੀ ਹੈ। ਇੱਥੇ ਕੰਗਨਾ ਨੇ ਕਿਹਾ ਕਿ ਉਹ ਐਮ.ਪੀ. ਹੈ, ਜਿਸ ‘ਤੇ ਕੁਲਵਿੰਦਰ ਨੇ ਜਵਾਬ ਦਿੱਤਾ, ਸਾਨੂੰ ਪਤਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ।

ਅਸੀਂ ਜਾਣਦੇ ਹਾਂ ਕਿ ਕੰਗਨਾ ਬਹੁਤ ਗਲਤ ਬੋਲਦੀ ਹੈ। ਸਾਡੀਆਂ ਮਾਵਾਂ-ਭੈਣਾਂ ਨੂੰ ਕਿਹਾ ਸੀ ਹੈ ਕਿ ਉਹ ਟਕੇ-ਟਕੇ ‘ਤੇ ਦਿਹਾੜੀ ‘ਤੇ ਆਉਂਦੀਆਂ ਹਨ। ਜਦਕਿ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਹਾਂ। ਕੰਗਨਾ ਵੱਲੋਂ ਦਿੱਤੇ ਗਏ ਸਖ਼ਤ ਬਿਆਨਾਂ ਤੋਂ ਬਾਅਦ ਪਰਿਵਾਰ ਭੈਣ ਦੇ ਨਾਲ ਹੈ।

ਥੱਪੜ ਮਾਰਨ ਤੋਂ ਬਾਅਦ ਮਹਿਲਾ ਕਰਮਚਾਰੀ ਨੇ ਕਿਹਾ ਕਿ ਹਾਲ ਹੀ ‘ਚ ਕਿਸਾਨਾਂ ਨੂੰ ਲੈ ਕੇ ਕੰਗਨਾ ਰਣੌਤ ਦਾ ਬਿਆਨ ਆਇਆ ਸੀ। ਉਸ ਨੇ ਕਿਹਾ ਸੀ ਕਿ ਔਰਤਾਂ 100-100 ਰੁਪਏ ਲਈ ਧਰਨੇ ਵਿੱਚ ਬੈਠੀਆਂ ਸਨ ਅਤੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਨੇ ਕਿਹਾ ਕਿ ਉਸ ਪ੍ਰਦਰਸ਼ਨ ਵਿਚ ਮੇਰੀ ਮਾਂ ਵੀ ਸ਼ਾਮਲ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੜ੍ਹੋ ਕਿ ਨੇ ਸਿਰ ਦੀ ਮਸਾਜ ਦੇ ਫਾਇਦੇ: ਤਣਾਅ ਤੇ ਮਾਈਗਰੇਨ ਤੋਂ ਰਾਹਤ, ਡੈਸਕ ਕਰਮਚਾਰੀਆਂ ਲਈ ਵੀ ਫਾਇਦੇਮੰਦ

ਵਿਸ਼ਵ ਕੱਪ ‘ਚ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੀਤਾ ਵੱਡਾ ਉਲਟਫੇਰ