- ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ ਮੈਚ
ਨਵੀਂ ਦਿੱਲੀ, 9 ਜੂਨ 2024 – ਇੱਕ ਵਾਰ ਫਿਰ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਮੁਕਾਬਲੇ ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਅੱਜ 8ਵੀਂ ਵਾਰ ਆਹਮੋ-ਸਾਹਮਣੇ ਹੋਣਗੇ। ਨਿਊਯਾਰਕ ਦੇ ਨਾਸਾਓ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਹਾਂਮੁਕਾਬਲਾ ਰਾਤ 8 ਵਜੇ ਸ਼ੁਰੂ ਹੋਵੇਗਾ।
ਇਕ ਪਾਸੇ ਮੈਦਾਨ ‘ਤੇ ਭਾਰਤੀ ਟੀਮ ਦੇ ਹੀਰੋ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਹੋਣਗੇ।
ਦੂਜੇ ਪਾਸੇ, ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਸ਼ਾਹੀਨ ਸ਼ਾਹ ਅਫਰੀਦੀ, ਜਿਨ੍ਹਾਂ ਨੇ ਪਾਕਿਸਤਾਨ ਨੂੰ 2021 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਪਹਿਲੀ ਜਿੱਤ ਦਿਵਾਈ ਸੀ।
ਹਰ ਕਿਸੇ ਦੇ ਮਨ ਵਿੱਚ ਸਵਾਲ ਹੈ ਕਿ ਕੌਣ ਜਿੱਤੇਗਾ ? ਕੀ ਕੋਹਲੀ ਫਿਰ ਮੈਲਬੌਰਨ ਵਰਗੀ ਵੱਡੀ ਪਾਰੀ ਖੇਡੇਗਾ ਅਤੇ ਛੱਕਾ ਮਾਰੇਗਾ ਅਤੇ ਭਾਰਤ ਅਤੇ ਪਾਕਿਸਤਾਨ ਵਿੱਚ ਕਿਹੜਾ ਖਿਡਾਰੀ ਬਣ ਸਕਦਾ ਹੈ ਗੇਮ ਚੇਂਜਰ ਅਤੇ ਟਾਸ ਦੀ ਕੀ ਭੂਮਿਕਾ ਹੋਵੇਗੀ ?