ਚੰਡੀਗੜ੍ਹ, 11 ਜੂਨ 2024 – ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਮੌਜੂਦਾ ਟੀਮ ਇੰਡੀਆ ਸਟਾਰ ਅਰਸ਼ਦੀਪ ਸਿੰਘ ‘ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵਲੋਂ ਨਸਲੀ ਟਿੱਪਣੀ ਕਰਨ ‘ਤੇ ਉਸ ਨੂੰ ਲਾਹਨਤਾਂ ਪਾਈਆਂ ਹਨ।
ਨਿਊਯਾਰਕ ਵਿੱਚ ਇੱਕ ਫਸਵੇਂ T20 ਵਿਸ਼ਵ ਕੱਪ 2024 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਦੌਰਾਨ ਅਕਮਲ ਨੇ ਅਰਸ਼ਦੀਪ ਦੇ ਧਰਮ ਬਾਰੇ ਇੱਕ ਵਿਵਾਦਪੂਰਨ ਟਿੱਪਣੀ ਕਰਦਿਆਂ ਮਜ਼ਾਕ ਕੀਤਾ, ਜਿਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਵੇਂ ਹੀ ਇਸ ਵੀਡੀਓ ਨੇ ਹਰਭਜਨ ਦਾ ਧਿਆਨ ਆਪਣੇ ਵੱਲ ਖਿੱਚਿਆ, ਸਾਬਕਾ ਭਾਰਤੀ ਸਪਿਨਰ ਨੇ ਸੋਸ਼ਲ ਮੀਡੀਆ ‘ਤੇ ਜਾ ਕੇ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨੂੰ ਇਤਿਹਾਸ ਦਾ ਸਬਕ ਸਿਖਾਉਂਦੇ ਹੋਏ ਉਸ ‘ਤੇ ਹਮਲਾ ਬੋਲਿਆ। ਜਜਿਸ ਤੋਂ ਬਾਅਦ ਅਕਮਲ ਨੇ ਬਾਅਦ ਵਿੱਚ ਮੁਆਫੀ ਮੰਗ ਲਈ।
ਹਰਭਜਨ ਦੁਆਰਾ ਦੁਬਾਰਾ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, ਅਕਮਲ ARY ਨਿਊਜ਼ ‘ਤੇ ਇੱਕ ਪੈਨਲ ਦਾ ਹਿੱਸਾ ਸੀ। ਸ਼ੋਅ ਦੇ ਦੌਰਾਨ, ਉਸਨੇ ਅਰਸ਼ਦੀਪ ਦੇ ਧਰਮ ਬਾਰੇ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਅਤੇ ਕਿਹਾ, “ਕੁਛ ਭੀ ਹੋ ਸਕਤਾ ਹੈ… ਰਾਤ ਕੇ 12 ਬੱਜ ਗਏ ਹੈਂ, ਕੁਝ ਵੀ ਹੋ ਸਕਦਾ ਹੈ।”
ਜਿਸ ਤੋਂ ਬਾਅਦ ਹਰਭਜਨ ਨੇ ਅਕਮਲ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਕਿਹਾ ਕਿ, “ਲਖ ਦੀ ਲਾਨਤ ਤੇਰੇ ਕਮਰਾਨ ਅਕਮਲ.. ਗੰਦਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾਂ-ਭੈਣਾਂ ਨੂੰ ਬਚਾਇਆ ਜਦੋਂ ਹਮਲਾਵਰਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਸੀ, ਉਸ ਵੇਲੇ ਸਮਾਂ ਰਾਤ 12 ਵਜੇ ਦਾ ਹੁੰਦਾ ਸੀ। ਸ਼ਰਮ ਕਰੋ..”