ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਸਰਪੰਚ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ

ਗੁਰਦਾਸਪੁਰ, 13 ਜੂਨ 2024 – ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਲੋ ਮਿਲੀ ਇੱਕ ਗੁਪਤ ਸੂਚਨਾ ਤੇ ਬਟਾਲਾ-ਕਾਦੀਆ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਅਕਤੀਆ ਨੂੰ ਰੋਕ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਕੋਲੋ ਕਰੀਬ 4 ਲੱਖ 80 ਹਜ਼ਾਰ ਰੁਪਏ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਸ ਮਾਮਲੇ ਚ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕਿਤੇ ਵਿਅਕਤੀਆਂ ਦੀ ਪਹਿਚਾਣ ਲਵਜੀਤ ਸਿੰਘ ਜੋ ਪਿੰਡ ਦਾ ਸਰਪੰਚ ਹੈ ਅਤੇ ਇੱਕ ਉਸਦਾ ਸਾਥੀ ਸੇਵਕ ਦੋਵੇ ਇਕੋ ਪਿੰਡ ਦੇ ਰਹਿਣ ਵਾਲੇ ਹਨ।

ਮੁੱਢਲੀ ਜਾਂਚ ਇਹ ਸਾਮਣੇ ਆਇਆ ਹੈ ਕਿ ਇਹ ਗੋਵਿੰਦਵਾਲ ਜੇਲ੍ਹ ‘ਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਚ ਪਿਛਲੇ ਇੱਕ ਸਾਲ ਤੋਂ ਸਨ ਅਤੇ ਅਤੇ ਪੁਲਿਸ ਵੱਲੋਂ ਦੋਵਾਂ ਨੂੰ ਅਦਾਲਤ ਬਟਾਲਾ ਵਿਖੇ ਪੇਸ਼ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਕਾਰੀ ਦਾ ਕਹਿਣਾ ਸੀ ਕੀ ਇਹਨਾਂ ਦਾ ਪੁਲਿਸ ਰਿਮਾਂਡ ਲੈ ਅਗਲੀ ਪੁਛਗਿੱਸ਼ ਕੀਤੀ ਜਾਵੇਗੀ ਅਤੇ ਉਮੀਦ ਹੈ ਹੋਰ ਖ਼ੁਲਾਸੇ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਡੇਰਾ ਬਿਆਸ ਵਿਖੇ ਨਤਮਸਤਕ ਹੋਏ ਸੁਖਜਿੰਦਰ ਰੰਧਾਵਾ

ਚੰਡੀਗੜ੍ਹ ਦੇ ਰਾਜਨ ਰਿਖੀ ਬਣੇ ਦੇਸ਼ ਦੇ ਸਭ ਤੋਂ ਵੱਡੇ ਰਕਤਦਾਨੀ, ਪ੍ਰਤਿਸ਼ਤਿਤ ਇੰਡੀਆ ਬੁੱਕ ਆਫ਼ ਰਿਕਾਰਡਸ ਨੇ ਦਿੱਤਾ ਪ੍ਰਮਾਣ ਪੱਤਰ