ਦੋ ਸਮੱਗਲਰ 1 ਕਿਲੋ ਹੈਰੋਇਨ ਸਮੇਤ ਕਾਬੂ

ਮੋਗਾ 18 ਜੂਨ 2024 – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਵੱਲੋ ਨਸ਼ਿਆਂ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਵੇਕ ਸ਼ੀਲ ਸੋਨੀ ਐੱਸ.ਐੱਸ.ਪੀ ਮੋਗਾ, ਪਰਮਜੀਤ ਸਿੰਘ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਆਈ) ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸ.ਆਈ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਦੀ ਯੋਗ ਅਗਵਾਈ ਹੇਠ ਥਾਣਾ ਅਜੀਤਵਾਲ ਦੀ ਪੁਲਿਸ ਵੱਲੋ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਮਿਤੀ 16.06.2023 ਨੂੰ ਸ:ਥ ਪਰਮਜੀਤ ਸਿੰਘ 358/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੇ ਸਬੰਧ ਵਿੱਚ ਰਵਾਨਾ ਇਲਾਕਾ ਥਾਣਾ ਦਾ ਸੀ। ਜਦ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਅਜੀਤਵਾਲ ਤੋ ਢੁੱਡੀਕੇ ਲਿੰਕ ਰੋਡ ਨੇੜੇ ਰੇਲਵੇ ਫਾਟਕ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੇਅੰਤ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਗਿੱਲ ਪੱਤੀ ਚੂਹੜਚੱਕ ਤੇ ਸੁਖਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਮਾ ਜੋ ਕਿ ਹੈਰੋਇਨ ਵੇਚਣ ਦੇ ਆਦੀ ਹਨ ਤੇ ਅੱਜ ਵੀ ਅਜੀਤਵਾਲ ਤੋਂ ਚੂਹੜਚੱਕ ਦੇ ਲਿੰਕ ਰੋਡ ਪੁਲ ਸੂਆ ਬਾਹੱਦ ਰਕਬਾ ਚੂਹੜਚੱਕ ਬੋਹੜ ਦੇ ਦਰੱਖਤ ਹੇਠ ਬਣੇ ਥੜੇ ਪਰ ਬੈਠੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ।

ਸੂਚਨਾ ਦੇ ਅਧਾਰ ਤੇ ਐਸ ਆਈ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਨੇ ਅਗਲੀ ਕਾਰਵਾਈ ਕਰਦੇ ਹੋਏ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਆਈ ) ਮੋਗਾ ਦੀ ਅਗਵਾਈ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਨਾਂ ਪਾਸੋ 500 ਗ੍ਰਾਮ ਹੈਰੋਇਨ/500 ਗ੍ਰਾਮ ਹੈਰੋਇਨ ਕੁੱਲ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀਆਂ ਨੂੰ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 38 ਮਿਤੀ 16.06.2024 ਅ/ਧ 21 NDPS ACT ਥਾਣਾ ਅਜੀਤਵਾਲ ਦਰਜ਼ ਰਜਿਸਟਰ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੋਮਾਨੀਆ ’ਚ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ’ਚ ਹੋਈ ਮੌਤ, 9 ਮਹੀਨੇ ਹੀ ਰੋਜੀ ਰੋਟੀ ਖਾਤਰ ਗਿਆ ਸੀ ਵਿਦੇਸ਼

ਮੋਹਾਲੀ ’ਚ ਟ੍ਰੈਫ਼ਿਕ ਜਾਮ ਦਾ ਸਬੱਬ ਬਣ ਰਹੇ ਹਨ 4 ਵੱਡੇ ਨਿੱਜੀ ਹਸਪਤਾਲ – ਵਿਧਾਇਕ ਕੁਲਵੰਤ ਸਿੰਘ