ਚੰਡੀਗੜ੍ਹ, 19 ਜੂਨ 2024 – ਜੇ ਦੇਸ਼ ਦੀਆਂ 6 ਸਟੇਟਾਂ ਦੇ 17 ਸ਼ਹਿਰਾਂ ‘ਚ ਕਿਤੇ ਵੀ ਤੁਹਾਡੀ ਪ੍ਰਾਪਰਟੀ ਤਾਂ ਤੁਹਾਡੇ ਲਈ ਖੁਸ਼ਖਬਰੀ ਵਾਲੀ ਖਬਰ ਹੈ, ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਤੇਜ਼ੀ ਨਾਲ ਰੀਅਲ ਅਸਟੇਟ ਵਿਕਾਸ ਹੋਣ ਦੀ ਸੰਭਾਵਨਾ ਹੈ ਅਤੇ ਕੀਮਤਾਂ ਵੀ ਅਸਮਾਨ ਛੂਹਣਗੀਆਂ। ਇਹ 6 ਸਟੇਟਾਂ ਹਨ ਪੰਜਾਬ, ਉੱਤਰ ਪ੍ਰਦੇਸ਼, ਉੜੀਸਾ, ਗੁਜਰਾਤ, ਮਹਾਰਾਸ਼ਟਰ ਅਤੇ ਚੇੱਨਈ।
ਇਨ੍ਹਾਂ ਸਟੇਟਾਂ ਦੇ 17 ਸ਼ਹਿਰ ਉੱਚ-ਸੰਭਾਵੀ ਸ਼ਹਿਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਵਿੱਚ ਆਉਣ ਵਾਲੇ ਸਾਲਾਂ ਵਿੱਚ ਤੇਜ਼ੀ ਨਾਲ ਰੀਅਲ ਅਸਟੇਟ ਵਿਕਾਸ ਹੋਣ ਦੀ ਸੰਭਾਵਨਾ ਹੈ। ਇਸ ਦੇ ਮੁੱਖ ਕਾਰਨ ਅਧਿਆਤਮਿਕ ਸੈਰ-ਸਪਾਟਾ, ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਅਤੇ ਡਿਜੀਟਲਾਈਜ਼ੇਸ਼ਨ ਹੋਣਗੇ। ਰੀਅਲ ਅਸਟੇਟ ਸਲਾਹਕਾਰ ਕੋਲੀਅਰਜ਼ ਇੰਡੀਆ ਨੇ 100 ਤੋਂ ਵੱਧ ਸ਼ਹਿਰਾਂ ਵਿੱਚੋਂ 30 ਸੰਭਾਵੀ ਉੱਚ-ਵਿਕਾਸ ਵਾਲੇ ਸ਼ਹਿਰਾਂ ਦੀ ਪਛਾਣ ਕੀਤੀ ਹੈ। ਇੱਥੇ ਰੀਅਲ ਅਸਟੇਟ ਵਿਕਾਸ ਮੱਧਮ ਤੋਂ ਲੰਬੇ ਸਮੇਂ ਵਿੱਚ ਮਜ਼ਬੂਤ ਹੋਣ ਜਾ ਰਿਹਾ ਹੈ।
ਕੋਲੀਅਰਜ਼ ਇੰਡੀਆ ਵੱਲੋਂ ਉੱਤਰੀ ਭਾਰਤ ਦੇ ਅਜਿਹੇ ਸ਼ਹਿਰਾਂ ਦੀ ਸੂਚੀ ਵਿੱਚ ਅੰਮ੍ਰਿਤਸਰ, ਅਯੁੱਧਿਆ, ਜੈਪੁਰ, ਕਾਨਪੁਰ, ਲਖਨਊ ਅਤੇ ਵਾਰਾਣਸੀ ਨੂੰ ਸ਼ਾਮਲ ਕੀਤਾ ਗਿਆ ਹੈ। ਪੂਰਬੀ ਭਾਰਤ ਵਿੱਚ ਪਟਨਾ ਅਤੇ ਪੁਰੀ, ਪੱਛਮੀ ਭਾਰਤ ਵਿੱਚ ਦਵਾਰਕਾ, ਨਾਗਪੁਰ, ਸ਼ਿਰਡੀ ਅਤੇ ਸੂਰਤ; ਦੱਖਣੀ ਭਾਰਤ ਵਿੱਚ ਕੋਇੰਬਟੂਰ, ਕੋਚੀ, ਤਿਰੂਪਤੀ ਅਤੇ ਵਿਸ਼ਾਖਾਪਟਨਮ ਅਤੇ ਮੱਧ ਭਾਰਤ ਵਿੱਚ ਇੰਦੌਰ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਲਾਹਕਾਰ ਨੇ ਕਿਹਾ ਕਿ ਅਧਿਆਤਮਿਕ ਸੈਰ-ਸਪਾਟੇ ਤੋਂ ਪ੍ਰੇਰਿਤ ਵਿਕਾਸ ਦੇ ਲਿਹਾਜ਼ ਨਾਲ ਅੰਮ੍ਰਿਤਸਰ, ਅਯੁੱਧਿਆ, ਦਵਾਰਕਾ, ਪੁਰੀ, ਸ਼ਿਰਡੀ, ਤਿਰੂਪਤੀ ਅਤੇ ਵਾਰਾਣਸੀ ਧਿਆਨ ਦੇਣ ਯੋਗ ਸ਼ਹਿਰਾਂ ਵਜੋਂ ਉਭਰੇ ਹਨ।