- ਜੇ ਬੰਗਲਾਦੇਸ਼ ਹਾਰਿਆ ਤਾਂ ਹੋ ਜਾਵੇਗਾ ਵਿਸ਼ਵ ਕੱਪ ਤੋਂ ਬਾਹਰ
- ਭਾਰਤ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਹੋਰ ਹੋ ਜਾਵੇਗਾ ਕਰੀਬ
ਨਵੀਂ ਦਿੱਲੀ, 22 ਜੂਨ 2024 – ਟੀ-20 ਵਿਸ਼ਵ ਕੱਪ ਦੇ ਸੁਪਰ-8 ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਭਾਰਤ ਕੋਲੋਂ ਜੇ ਅੱਜ ਬੰਗਲਾਦੇਸ਼ ਦੀ ਟੀਮ ਮੈਚ ਹਾਰ ਗਈ ਤਾਂ ਉਹ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ, ਕਿਉਂਕਿ ਬੰਗਲਾਦੇਸ਼ ਟੀਮ ਆਪਣਾ ਪਹਿਲਾ ਸੁਪਰ-8 ਮੈਚ ਆਸਟਰੇਲੀਆ ਤੋਂ ਹਾਰ ਗਈ ਹੈ।
ਐਂਟੀਗੁਆ ‘ਚ ਹੋਣ ਜਾ ਰਹੇ ਮੈਚ ‘ਚ ਬੰਗਲਾਦੇਸ਼ ਦੀ ਟੀਮ ‘ਚ ਸ਼ਾਕਿਬ, ਤੌਹੀਦ, ਤਨਜ਼ੀਮ ਅਤੇ ਮੁਸਤਫਿਜ਼ੁਰ ਵਰਗੇ ਖਿਡਾਰੀ ਹਨ, ਪਰ ਟੀ-20 ਵਿਸ਼ਵ ਕੱਪ ਦੇ ਅੰਕੜੇ ਭਾਰਤੀ ਟੀਮ ਦੇ ਪੱਖ ‘ਚ ਹਨ। ਬੰਗਲਾਦੇਸ਼ ਦੀ ਟੀਮ ਇਸ ਟੂਰਨਾਮੈਂਟ ‘ਚ ਭਾਰਤ ਨੂੰ ਕਦੇ ਵੀ ਹਰਾਉਣ ‘ਚ ਕਾਮਯਾਬ ਨਹੀਂ ਹੋ ਸਕੀ ਹੈ।
ਇਹ ਸੁਪਰ-8 ਦਾ 7ਵਾਂ ਮੈਚ ਹੈ। ਭਾਰਤ ਨੇ ਸੁਪਰ-8 ਦੌੜ ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਇਹ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚਣ ਦਾ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੇਗੀ। ਬੰਗਲਾਦੇਸ਼ ਨੂੰ ਇਸੇ ਮੈਦਾਨ ‘ਤੇ ਪਿਛਲੇ ਮੈਚ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਸੁਪਰ-8 ਵਿਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿਚ ਹੈ।