- 5 ਭਾਰਤੀ ਬੱਲੇਬਾਜ਼ਾਂ ਨੇ ਮਿਲ ਕੇ 196 ਦੌੜਾਂ ਬਣਾਈਆਂ
- ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 146 ਦੌੜਾਂ ‘ਤੇ ਹੀ ਰੋਕਿਆ
- ਭਾਰਤ ਲਗਭਗ ਸੈਮੀਫਾਈਨਲ ਵਿੱਚ
ਨਵੀਂ ਦਿੱਲੀ, 23 ਜੂਨ 2024 – ਟੀਮ ਇੰਡੀਆ ਨੇ ਸ਼ਨੀਵਾਰ ਨੂੰ ਐਂਟੀਗੁਆ ਦੇ ਮੈਦਾਨ ‘ਤੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ। ਸੁਪਰ-8 ਪੜਾਅ ‘ਚ ਟੀਮ ਇੰਡੀਆ ਦੀ ਇਹ ਦੂਜੀ ਜਿੱਤ ਹੈ। ਇਸ ਨਾਲ ਟੀਮ ਸੈਮੀਫਾਈਨਲ ਦੇ ਨੇੜੇ ਪਹੁੰਚ ਗਈ ਹੈ।
ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਪਿੱਚ ‘ਤੇ ਸੂਰਿਆਕੁਮਾਰ ਨੂੰ ਛੱਡ ਕੇ ਟੀਮ ਇੰਡੀਆ ਦੇ ਹਰ ਟਾਪ ਆਰਡਰ ਬੱਲੇਬਾਜ਼ ਨੇ 196 ਦੌੜਾਂ ‘ਚ ਯੋਗਦਾਨ ਦਿੱਤਾ। ਹਾਰਦਿਕ ਪੰਡਯਾ ਨੇ ਭਾਰਤੀ ਪਾਰੀ ਦੀ ਆਖਰੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਜਦੋਂ ਭਾਰਤ ਨੇ ਇਸ ਪਿੱਚ ‘ਤੇ ਗੇਂਦਬਾਜ਼ੀ ਸ਼ੁਰੂ ਕੀਤੀ ਤਾਂ ਬੰਗਲਾਦੇਸ਼ੀ ਬੱਲੇਬਾਜ਼ 146 ਦੌੜਾਂ ‘ਤੇ ਹੀ ਸੀਮਤ ਹੋ ਗਏ। ਕੁਲਦੀਪ ਯਾਦਵ ਨੇ ਆਪਣੇ 4 ਓਵਰਾਂ ‘ਚ 3 ਵਿਕਟਾਂ ਲਈਆਂ ਅਤੇ ਸਿਰਫ 19 ਦੌੜਾਂ ਹੀ ਦਿੱਤੀਆਂ। ਕੈਪਟਨ ਨਜ਼ਮੁਲ ਹੁਸੈਨ ਸ਼ੰਟੋ ਇਕੱਲੇ ਹੀ ਲੜਾਈ ਲੜਦੇ ਰਹੇ। ਉਸ ਨੇ 40 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ ਉਸ ਨੂੰ ਪੈਵੇਲੀਅਨ ਭੇਜਿਆ।