ਸਰਚ ਆਪਰੇਸ਼ਨ ਦੌਰਾਨ ਦੋ ਨੌਜਵਾਨ ਨਸ਼ੀਲੇ ਪਾਊਡਰ ਸਮੇਤ ਕਾਬੂ

  • ਪੁਲਿਸ ਨੇ ਕੀਤਾ ਮਾਮਲਾ ਦਰਜ

ਰੂਪਨਗਰ, 23 ਜੂਨ 2024 : ਰੂਪਨਗਰ ਪੁਲਿਸ ਵੱਲੋਂ ਚਲਾਏ ਕਾਸੋ ਸਰਚ ਆਪਰੇਸ਼ਨ ਅਭਿਆਨ ਦੌਰਾਨ ਪੁਲਿਸ ਨੇ ਪੁਰਖਾਲੀ ਵਿਖੇ ਦੋ ਨੌਜਵਾਨਾਂ ਨੂੰ 13 ਗ੍ਰਾਮ ਨਸ਼ੀਲੇ ਪਾਊਡਰ ( ਚਿੱਟੇ )ਸਮੇਤ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਚੌਕੀ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਅੰਦਰ ਨਸ਼ਿਆਂ ਖਿਲਾਫ ਸਰਚ ਆਪਰੇਸ਼ਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋ ਉਹ ਪੁਰਖਾਲੀ ਵਿਖੇ ਇਹ ਸਰਚ ਆਪਰੇਸ਼ਨ ਕਰ ਰਹੇ ਸਨ ਤਾਂ ਇੱਕ ਘਰ ਦੇ ਪਿਛਲੇ ਵਿਹੜੇ ਚ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਦੇ ਨਾਲ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਨੇ ਆਪਣੀ ਪਛਾਣ ਅਮਿਤ ਵਰਮਾ ਵਾਸੀ ਰਾਮਪੁਰ ਅਤੇ ਏਕਮਦੀਪ ਸਿੰਘ ਵਾਸੀ ਪੁਰਖਾਲੀ ਵਜੋਂ ਦੱਸੀ l

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਇਲਾਕੇ ਅੰਦਰ ਨਸ਼ਿਆਂ ਖਿਲਾਫ ਸਰਚ ਆਪਰੇਸ਼ਨ ਲਗਾਤਾਰ ਜਾਰੀ ਰਹੇਗਾ, ਉਹਨਾਂ ਇਹ ਵੀ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਹ ਬੇਝਿਜਕ ਪੁਲਿਸ ਦੇ ਨਾਲ ਸੰਪਰਕ ਕਰਨ ਤਾਂ ਜੋ ਉਨਾਂ ਦਾ ਇਲਾਜ ਕਰਵਾ ਉਹਨਾਂ ਨੂੰ ਮੁੜ ਕੇ ਨਵੀਂ ਜ਼ਿੰਦਗੀ ਦਿੱਤੀ ਜਾ ਸਕੇ l

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰੋਗੇਸੀ ਰਾਹੀਂ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਅਤੇ ਉਨ੍ਹਾਂ ਬੱਚਿਆਂ ਨੂੰ ਗੋਦ ਲੈਣ ਵਾਲੇ ਮਾਤਾ-ਪਿਤਾ ਲਈ ਵੱਡੀ ਖਬਰ, ਪੜ੍ਹੋ ਵੇਰਵਾ

ਹਰਿਆਣਾ ਵਿੱਚ 2 ਨਵੇਂ ਜ਼ਿਲ੍ਹੇ ਬਣਾਉਣ ਦੀ ਤਿਆਰੀ: ਮੁੱਖ ਮੰਤਰੀ ਨੇ 4 ਮੰਤਰੀਆਂ ਦੀ ਸਬ-ਕਮੇਟੀ ਬਣਾਈ