ਪੰਜਾਬ ਰਾਜ ਮਹਿਲਾ ਕਮਿਸ਼ਨ ਜਲਦ ਕਰੇਗਾ ਸੂਬੇ ਭਰ ਦੀਆਂ ਜੇਲ੍ਹਾਂ ਦਾ ਦੌਰਾ : ਰਾਜ ਲਾਲੀ ਗਿੱਲ

ਚੰਡੀਗੜ੍ਹ, 23 ਜੂਨ 2024 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਔਰਤ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਵਚਨਬੱਧਤਾ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਜਲਦ ਹੀ ਸੂਬੇ ਭਰ ਦੀਆਂ ਜੇਲ੍ਹਾਂ ਦਾ ਦੌਰਾ ਕਰੇਗਾ। ਇਸ ਪਹਿਲਕਦਮੀ ਦਾ ਉਦੇਸ਼ ਮਹਿਲਾ ਕੈਦੀਆਂ ਦੇ ਹਿੱਤਾਂ ਦਾ ਮੁਲਾਂਕਣ ਅਤੇ ਸੁਧਾਰ ਕਰਨਾ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਲਈ ਮਨੁੱਖੀ ਅਤੇ ਸਨਮਾਨਜਨਕ ਰਹਿਣ-ਸਹਿਣ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ,‘‘ ਅਸੀਂ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੀ ਬਿਹਤਰੀ ਲਈ ਵਚਨਬੱਧ ਹਾਂ ।’’ ਇਸ ਦੌਰੇ ਵਿੱਚ ਮੌਜੂਦਾ ਸਹੂਲਤਾਂ ਦੀ ਡੂੰਘਾਈ ਨਾਲ ਜਾਂਚ ਅਤੇ ਮਹਿਲਾ ਕੈਦੀਆਂ ਨਾਲ ਗੱਲ ਕਰਕੇ ਸਿੱਧੇ ਤੌਰ ’ਤੇ ਸਮੱਸਿਆਵਾਂ ਸੁਣਨਾ ਸ਼ਾਮਲ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨ ਦਾ ਉਦੇਸ਼ ਜੇਲ੍ਹ ਅਥਾਰਟੀਆਂ ਨਾਲ ਤਾਲਮੇਲ ਕਰਕੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰਨਾ ਅਤੇ ਮਹਿਲਾ ਕੈਦੀਆਂ ਦੀ ਭਲਾਈ ਹਿੱਤ ਲੋੜੀਂਦੇ ਬਦਲਾਅ ਲਾਗੂ ਕਰਨਾ ਹੈ। ਇਸ ਦੌਰੇ ਦੌਰਾਨ ਤਰਜੀਹੀ ਤੌਰ ’ਤੇ ਇਸ ਸਿਹਤ ਸੰਭਾਲ, ਸਵੱਛਤਾ ਅਤੇ ਸਮੁੱਚੀਆਂ ਰਹਿਣ-ਸਹਿਤਣ ਸਥਿਤੀਆਂ ਨੂੰ ਸ਼ਾਮਿਲ ਕੀਤਾ ਜਾਣਾ ਹੈ। ਇਹ ਉਪਰਾਲਾ ਮਹਿਲਾ ਕੈਦੀਆਂ ਦੇ ਅਧਿਕਾਰਾਂ ਅਤੇ ਭਲਾਈ ਨੂੰ ਯਕੀਨੀ ਬਣਾਏ ਜਾਣ ਲਈ ਇੱਕ ਵਿਆਪਕ ਮਿਸ਼ਨ ਦਾ ਹਿੱਸਾ ਹੈ।

ਚੇਅਰਪਰਸਨ ਨੇ ਅੱਗੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਆਸ ਹੈ ਕਿ ਇਹ ਦੌਰੇ ਸਾਰਥਕ ਸੁਧਾਰਾਂ ਵੱਲ ਲੈ ਕੇ ਜਾਣਗੇ, ਜਿਸ ਨਾਲ ਜੇਲ੍ਹਾਂ ਵਿੱਚ ਕੈਦ ਔਰਤਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਆਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ’ਚ ਮੂੰਹ-ਖੁਰ ਅਤੇ ਗਲ਼ਘੋਟੂ ਤੋਂ ਬਚਾਅ ਲਈ 58.93 ਲੱਖ ਤੋਂ ਵੱਧ ਪਸ਼ੂਧਨ ਦਾ ਟੀਕਾਕਰਨ

ਭਾਰਤ ਦੀ ਸੈਮੀਫਾਈਨਲ ‘ਚ ਐਂਟਰੀ, ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ