ਬੂਟ ਲੈਣ ਦੇ ਬਹਾਨੇ ਦੁਕਾਨ ਅੰਦਰ ਹੋਏ ਦਾਖਲ, ਨਕਦੀ ਖੋਹ ਕੇ ਹੋਏ ਫਰਾਰ, ਬੂਟਾਂ ਦੇ ਜੋੜੇ ਵੀ ਲੈ ਗਏ ਨਾਲ

ਗੁਰਦਾਸਪੁਰ, 25 ਜੂਨ 2024 – ਬਟਾਲਾ ਦੇ ਖਜੂਰੀ ਗੈਟ ਇਲਾਕੇ ਚ ਇਕ ਬੂਟਾਂ ਦੀ ਦੁਕਾਨ ਚ 3 ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾ ਚ ਨਵੇਂ ਬੂਟ ਪਾ ਉਥੋ ਫਰਾਰ ਹੋ ਗਏ ਉਥੇ ਹੀ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥ ਚੋ ਕਰੀਬ 15 ਹਜ਼ਾਰ ਰੁਪਏ ਨਕਦੀ ਦੀ ਖੋਹ ਵੀ ਕਰ ਗਏ | ਦੁਕਾਨ ਮਾਲਕ ਵਿੱਕੀ ਸ਼ਰਮਾ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਸਦੀ ਦੁਕਾਨ ਤੇ ਤਿੰਨ ਨੌਜਵਾਨ ਜਿਹਨਾਂ ਦੇ ਹੱਥ ਚ ਦਾਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ ਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾ ਦਾ ਜੋੜਾ ਆਪਣੇ ਪੈਰਾ ਚ ਚੈੱਕ ਕਰਦੇ ਪਾਇਆ ਹੀ ਸੀ ਕਿ ਗੱਲਾ ਕਰਦਾ ਉਹ ਉਸ ਕੋਲੋ ਕਰੀਬ 15 ਹਜ਼ਾਰ ਰੁਪੇ ਦੀ ਨਕਦੀ ਅਤੇ ਨਵਾ ਜੋੜਾ ਬੂਟਾ ਦਾ ਲੈਕੇ ਫਰਾਰ ਹੋ ਗਏ। ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵਲੋ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ ਨੇ ਨਸ਼ੇ ਵਿੱਚ ਉਡਾ ਦਿੱਤੇ 65 ਲੱਖ ਅਤੇ ਵੇਚ ਦਿੱਤੇ ਦੋ ਘਰ

ਅਰਵਿੰਦ ਕੇਜਰੀਵਾਲ ਜੇਲ੍ਹ ‘ਚ ਹੀ ਰਹਿਣਗੇ, ਹਾਈਕੋਰਟ ਨੇ ਨਹੀਂ ਦਿੱਤੀ ਜ਼ਮਾਨਤ