ਫਾਜ਼ਿਲਕਾ ਪੁਲਿਸ ਨੇ ਮਿਸ਼ਨ ਨਿਸ਼ਚੈ ਕੀਤਾ ਸ਼ੁਰੂ: ਕਿੱਥੋਂ ਆ ਰਿਹਾ ਹੈ ਚਿੱਟਾ, ਜਲਦ ਹੋਵੇਗਾ ਪਰਦਾਫਾਸ਼

  • 7 ਦਿਨਾਂ ‘ਚ 120 ਨਸ਼ਾ ਤਸਕਰ ਫੜੇ

ਫਾਜ਼ਿਲਕਾ, 26 ਜੂਨ 2024 – ਫਾਜ਼ਿਲਕਾ ਪੁਲਿਸ ਨੇ ਮੰਗਲਵਾਰ ਤੋਂ ਜ਼ਿਲ੍ਹੇ ‘ਚ ਮਿਸ਼ਨ ਨਿਸ਼ਚੈ ਦੀ ਸ਼ੁਰੂਆਤ ਕੀਤੀ ਹੈ, ਇਹ ਸਾਰੀ ਜਾਣਕਾਰੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਐਸ.ਐਸ.ਪੀ ਦਾ ਕਹਿਣਾ ਹੈ ਕਿ ਇਸ ਮਿਸ਼ਨ ਦਾ ਇੱਕੋ ਇੱਕ ਮਕਸਦ ਨਸ਼ੇ ਦਾ ਖਾਤਮਾ ਕਰਨਾ ਹੈ ਜਿਸ ਲਈ ਇਲਾਕੇ ਦੇ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਤਾਂ ਜੋ ਨਸ਼ੇ ਦੇ ਸੌਦਾਗਰਾਂ ਨੂੰ ਫੜਿਆ ਜਾ ਸਕੇ।

ਫਾਜ਼ਿਲਕਾ ਦੀ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਪਿਛਲੇ 7 ਦਿਨਾਂ ‘ਚ 120 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚੋਂ 53 ਨਸ਼ਾ ਤਸਕਰ ਹਨ, ਇੰਨਾ ਹੀ ਨਹੀਂ ਪਿਛਲੇ 3 ਮਹੀਨਿਆਂ ‘ਚ 955 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚ 155 ਨਸ਼ਾ ਤਸਕਰ ਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ 73 ਕੇਸ ਐਨ.ਡੀ.ਪੀ.ਐਸ. ਤਹਿਤ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 23 ਕਿਲੋ 880 ਗ੍ਰਾਮ ਹੈਰੋਇਨ, 7 ਕਿਲੋ 760 ਗ੍ਰਾਮ ਅਫੀਮ, 182 ਕਿਲੋ ਭੁੱਕੀ, 26 ਲੱਖ ਤੋਂ ਵੱਧ ਦੀ ਡਰੱਗ ਮਨੀ, ਡਰੱਗ ਮਨੀ ਬਰਾਮਦ ਹੋਈ ਹੈ। 3 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਐਸਐਸਪੀ ਦਾ ਕਹਿਣਾ ਹੈ ਕਿ ਮਿਸ਼ਨ ਨਿਸ਼ਚੈ ਦਾ ਇੱਕੋ ਇੱਕ ਉਦੇਸ਼ ਨਸ਼ੇ ਦਾ ਖਾਤਮਾ ਕਰਨਾ ਹੈ ਇਸ ਲਈ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਨਿਸ਼ਚੈ ਦਾ ਪਹਿਲਾ ਕਦਮ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਣਾ ਹੈ। ਦੂਜਾ, ਤੁਹਾਡੇ ਕੋਲ ਜੋ ਵੀ ਜਾਣਕਾਰੀ ਹੈ, ਪੁਲਿਸ ਨਾਲ ਸਾਂਝੀ ਕਰੋ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਪੁਲਿਸ ਦੇ ਤੀਜੇ ਕਦਮ ਤਹਿਤ ਪੁਲਿਸ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਕਿੱਟਾਂ ਮੁਹੱਈਆ ਕਰਵਾਏਗੀ | ਜਿਸ ‘ਤੇ ਐਸ.ਐਸ.ਪੀ ਨੇ ਇਲਾਕੇ ਦੇ ਲੋਕਾਂ ਨੂੰ ਨਸ਼ਾ ਤਸਕਰਾਂ ਨੂੰ ਜ਼ਮਾਨਤ ਦੇਣ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਜਿਹੜਾ ਵਿਅਕਤੀ ਡਰੱਗ ਡੀਲਰ ਹੈ ਜਾਂ ਨਸ਼ੇ ਵੇਚਦਾ ਹੈ, ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਪਰੇਸ਼ਨ ਕਮਲ ਅਕਾਲੀ ਦਲ ਵਿਚ ਸਫਲ ਨਹੀਂ ਹੋਵੇਗਾ: ਪਰਮਜੀਤ ਸਰਨਾ

ਲੁਧਿਆਣਾ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ: 27 ਜੂਨ ਤੋਂ ਬਾਰਿਸ਼ ਦੀ ਸੰਭਾਵਨਾ, ਹਵਾ ‘ਚ ਵਧੇਗੀ ਨਮੀ