ਲੁਧਿਆਣਾ, 27 ਜੂਨ 2024 – ਲੁਧਿਆਣਾ ਸ਼ਹਿਰ ਵਿੱਚ ਵੀਰਵਾਰ ਸਵੇਰੇ ਮੌਸਮ ਸੁਹਾਵਣਾ ਹੋ ਗਿਆ। ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਸਾਢੇ ਛੇ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਪਰ ਸੀ। ਮੀਂਹ ਪੈਣ ਨਾਲ ਜਿੱਥੇ ਗਰਮੀ ਦਾ ਮੌਸਮ ਠੰਢਾ ਹੋ ਗਿਆ ਹੈ, ਉੱਥੇ ਹੀ ਸ਼ਾਮ ਨੂੰ ਘਰਾਂ ਅਤੇ ਦਫ਼ਤਰਾਂ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।
ਮੀਂਹ ਪੈਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਠੰਡੀ ਹਵਾ ਕਾਰਨ ਲੁਧਿਆਣਾ ‘ਚ ਕਈ ਥਾਵਾਂ ‘ਤੇ ਬਿਜਲੀ ਪ੍ਰਭਾਵਿਤ ਹੋਈ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਅਗਲੇ ਦੋ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਸ਼ਹਿਰ ਵਿੱਚ ਹਵਾ ਦੀ ਰਫ਼ਤਾਰ ਵੀ ਅੱਜ 16 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸ਼ਾਮ 4 ਵਜੇ ਦੇ ਆਸਪਾਸ ਨਮੀ ਵਧੇਗੀ। ਅੱਜ ਅੰਮ੍ਰਿਤਸਰ ਦਾ ਤਾਪਮਾਨ 31 ਡਿਗਰੀ, ਜਲੰਧਰ ਦਾ 30 ਡਿਗਰੀ ਹੈ ਪਰ ਜਿਵੇਂ-ਜਿਵੇਂ ਦਿਨ ਚੜ੍ਹੇਗਾ ਤਾਪਮਾਨ 34 ਡਿਗਰੀ ਤੱਕ ਚਲਾ ਜਾਵੇਗਾ। ਪਟਿਆਲਾ ਦਾ ਤਾਪਮਾਨ 30 ਡਿਗਰੀ, ਮੋਗਾ 31 ਡਿਗਰੀ, ਬਠਿੰਡਾ 32 ਡਿਗਰੀ, ਫ਼ਿਰੋਜ਼ਪੁਰ 31 ਡਿਗਰੀ, ਫ਼ਾਜ਼ਿਲਕਾ 32 ਡਿਗਰੀ ਰਹੇਗਾ।