ਸੈਮ ਪਿਤਰੋਦਾ ਮੁੜ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਬਣਾਏ ਗਏ, 50 ਦਿਨ ਪਹਿਲਾਂ ਹੀ ਦਿੱਤਾ ਸੀ ਅਹੁਦੇ ਤੋਂ ਅਸਤੀਫਾ

ਨਵੀਂ ਦਿੱਲੀ, 27 ਜੂਨ 2024 – ਕਾਂਗਰਸ ਨੇਤਾ ਸੈਮ ਪਿਤਰੋਦਾ ਨੂੰ ਇਕ ਵਾਰ ਫਿਰ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਵਾਦਿਤ ਬਿਆਨਾਂ ਤੋਂ ਬਾਅਦ 8 ਮਈ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਸੈਮ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕੀਤਾ ਹੈ। ਇਸ ਸਬੰਧੀ ਸੀਨੀਅਰ ਆਗੂ ਕੇਸੀ ਵੇਣੂਗੋਪਾਲ ਨੇ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਸੈਮ ਪਿਤਰੋਦਾ ਨੂੰ ਤੁਰੰਤ ਪ੍ਰਭਾਵ ਨਾਲ ਮੁੜ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਿਤਰੋਦਾ ਹੁਣ ਅਜਿਹਾ ਕੋਈ ਬਿਆਨ ਨਹੀਂ ਦੇਣਗੇ, ਜਿਸ ਨਾਲ ਭਵਿੱਖ ‘ਚ ਵਿਵਾਦ ਪੈਦਾ ਹੋ ਸਕਦਾ ਹੈ।

ਲੋਕ ਸਭਾ ਚੋਣਾਂ ਦੌਰਾਨ 8 ਮਈ ਨੂੰ ਪਿਤਰੋਦਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਇਸ ਵਿੱਚ ਉਹ ਕਹਿ ਰਿਹਾ ਸੀ ਕਿ ਭਾਰਤ ਵਿੱਚ ਪੂਰਬ ਦੇ ਲੋਕ ਚੀਨੀ ਅਤੇ ਦੱਖਣ ਦੇ ਲੋਕ ਅਫ਼ਰੀਕੀ ਲੱਗਦੇ ਹਨ। ਕਾਂਗਰਸ ਨੇ ਉਨ੍ਹਾਂ ਦੇ ਬਿਆਨ ਤੋਂ ਦੂਰੀ ਬਣਾ ਲਈ ਸੀ। ਵਿਵਾਦ ਵਧਣ ਤੋਂ ਕੁਝ ਦੇਰ ਬਾਅਦ ਹੀ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਸੈਮ ਪਿਤਰੋਦਾ ਨੇ ਅੰਗਰੇਜ਼ੀ ਅਖਬਾਰ ‘ਦਿ ਸਟੇਟਸਮੈਨ’ ਨੂੰ ਦਿੱਤੇ ਇੰਟਰਵਿਊ ‘ਚ ਵਿਭਿੰਨਤਾ ‘ਤੇ ਬਿਆਨ ਦਿੱਤਾ ਸੀ। ਉਸ ਨੇ ਕਿਹਾ, ‘ਅਸੀਂ 75 ਸਾਲਾਂ ਤੋਂ ਬਹੁਤ ਖੁਸ਼ਹਾਲ ਮਾਹੌਲ ਵਿਚ ਰਹਿੰਦੇ ਹਾਂ। ਲੋਕ ਇਧਰ-ਉਧਰ ਝਗੜੇ ਛੱਡ ਕੇ ਇਕੱਠੇ ਰਹਿੰਦੇ ਸਨ। ਅਸੀਂ ਭਾਰਤ ਵਰਗੇ ਵਿਭਿੰਨ ਦੇਸ਼ ਨੂੰ ਇਕੱਠੇ ਰੱਖ ਸਕਦੇ ਹਾਂ। ਇੱਥੇ ਅਸੀਂ ਸਾਰੇ ਭੈਣ-ਭਰਾ ਹਾਂ।

ਕਾਂਗਰਸ ਨੇਤਾ ਨੇ ਅੱਗੇ ਕਿਹਾ- ਅਸੀਂ ਸਾਰੇ ਵੱਖ-ਵੱਖ ਭਾਸ਼ਾਵਾਂ, ਧਰਮਾਂ, ਰੀਤੀ-ਰਿਵਾਜਾਂ ਅਤੇ ਭੋਜਨ ਦਾ ਸਨਮਾਨ ਕਰਦੇ ਹਾਂ। ਇਹ ਉਹ ਭਾਰਤ ਹੈ ਜਿਸ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ, ਜਿੱਥੇ ਸਾਰਿਆਂ ਲਈ ਜਗ੍ਹਾ ਹੈ। ਇੱਥੇ ਹਰ ਕੋਈ ਇੱਕ ਦੂਜੇ ਲਈ ਥੋੜ੍ਹਾ ਸਮਝੌਤਾ ਕਰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੈਰਿਸ ਓਲੰਪਿਕ ਲਈ ਭਾਰਤੀ ਟੀਮ ਦਾ ਐਲਾਨ: ਟੀਮ ਦੀ ਕਮਾਨ ਸੌਂਪੀ ਗਈ ਪੰਜਾਬ ਦੇ ਪੁੱਤ ਹਰਮਨਪ੍ਰੀਤ ਸਿੰਘ ਨੂੰ

ਚੰਡੀਗੜ੍ਹ ‘ਚ ਹੁਣ 24 ਘੰਟੇ ਖੁੱਲ੍ਹੇ ਰਹਿਣਗੇ ਬਾਜ਼ਾਰ: ਪ੍ਰਸ਼ਾਸਨ ਨੇ ਜਾਰੀ ਕੀਤੇ ਨਵੇਂ ਹੁਕਮ