ਚੋਣਾਂ ਵਿੱਚ ਧੋਖੇਬਾਜ਼ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਬਰਸਟ

— ਲੋਕਾਂ ਨੇ ਬੜੀ ਉਮੀਦਾਂ ਨਾਲ ਆਮ ਆਦਮੀ ਪਾਰਟੀ ਦਾ ਚਹਿਰਾ ਵੇਖ ਸ਼ੀਤਲ ਅੰਗੁਰਾਲ ਨੂੰ ਪਾਈਆਂ ਸੀ ਵੋਟਾਂ
— ਸੂਬਾ ਜਨਰਲ ਸਕੱਤਰ ਨੇ ਕਿਹਾ, ਆਪ ਪੱਛਮੀ ਜਲੰਧਰ ਹਲਕੇ ਤੋਂ ਵੱਡੇ ਅੰਤਰ ਨਾਲ ਕਰੇਗੀ ਜਿੱਤ ਹਾਸਲ

ਮੁਹਾਲੀ, 27 ਜੂਨ, 2024 – ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਵਿਧਾਨਸਭਾ ਹਲਕਾ ਪਛੱਮੀ ਜਲੰਧਰ ਦੀ ਜਿਮਨੀ ਚੋਣਾਂ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਦੇ ਪੱਖ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਪਾਰਟੀ ਵਰਕਰਾਂ ਤੇ ਵਲੰਟੀਅਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੋ ਸਾਲਾਂ ਵਿੱਚ ਕੀਤੇ ਗਏ ਕੰਮਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਵੀ ਆਪ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਬਹੁਤ ਖੁਸ਼ ਹਨ ਅਤੇ ਵਿਧਾਨਸਭਾ ਹਲਕਾ ਪਛੱਮੀ ਜਲੰਧਰ ਦੇ ਜਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਂਗੇ।

ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਬਰਸਦੇ ਹੋਏ ਸ. ਬਰਸਟ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋ ਕੇ ਸ਼ੀਤਲ ਅੰਗੁਰਾਲ ਨੇ ਲੋਕਾਂ ਨੂੰ ਧੌਖਾ ਦਿੱਤਾ ਹੈ। ਆਪਣੇ ਨਿੱਜੀ ਸਵਾਰਥਾਂ ਨੂੰ ਅੱਗੇ ਰੱਖਦੇ ਹੋਏ ਸ਼ੀਤਲ ਅੰਗੁਰਾਲ ਜਲੰਧਰ ਵਾਸੀਆਂ ਨੂੰ ਅਣਦੇਖਾ ਕਰਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਵਿਧਾਇਕ ਦਾ ਅਹੁਦਾ ਛੱਡ ਕੇ ਦੁਬਾਰਾ ਚੋਣ ਕਰਾਉਣ ਦਾ ਵਿੱਤੀ ਬੌਝ ਵਧਾਇਆ ਹੈ। ਪਿਛਲੀ ਵਾਰ ਵੀ ਲੋਕਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਜਿੱਤਾਇਆ ਸੀ, ਪਰ ਸ਼ੀਤਲ ਨੇ ਲੋਕਾਂ ਨੂੰ ਧੌਖਾ ਦੇਣ ਅਤੇ ਆਪਣੇ ਫਰਜਾ ਤੋਂ ਭਜਣ ਤੋਂ ਅਲਾਵਾ ਹੋਰ ਕੁਝ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ ਕਦੇ ਵੀ ਕਿਸੇ ਵਿਸ਼ਵਾਸਘਾਤੀ ਦਾ ਸਾਥ ਨਹੀਂ ਦਿੱਤਾ ਅਤੇ ਲੋਕ ਆਪਣੇ ਨਾਲ ਹੋਏ ਧੌਖੇ ਲਈ ਉਸਨੂੰ ਕਦੇ ਮੁਆਫ ਨਹੀਂ ਕਰਨਗੇ। ਵਿਧਾਨਸਭਾ ਹਲਕਾ ਜਲੰਧਰ ਵੇਸਟ ਦੀ ਚੋਣ ਵਿੱਚ ਉਸਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ ਅਤੇ ਉਸਦੇ ਖਿਲਾਫ਼ ਆਪਣੇ ਵੋਟ ਪਾ ਕੇ ਮੌੜਵਾਂ ਜਵਾਬ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਚੋਣਾਂ ਦੌਰਾਨ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਤਾ ਕਰ ਦਿੰਦਿਆਂ ਹਨ, ਪਰ ਉਹਨਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾਂਦਾ ਸੀ। ਇਸੇ ਲਈ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਉਤਾਰ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਹੈ। ਲੋਕਾਂ ਨੂੰ ਕੀਤੇ ਝੂਠੇ ਵਾਅਦਿਆਂ ਦੇ ਕਾਰਨ ਅੱਜ ਇਹ ਤਿੰਨੇ ਪਾਰਟੀਆਂ ਪੰਜਾਬ ਦੀ ਸੱਤਾ ਤੋਂ ਦੂਰ ਹਨ ਅਤੇ ਹੁਣ ਇੱਕ ਵਾਰ ਫਿਰ ਤੋਂ ਇਹ ਪਾਰਟੀਆਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਜਿੱਤ ਹਾਸਲ ਕਰਨ ਦੀ ਹੋੜ ਵਿੱਚ ਲੱਗੀ ਹੋਈਆ ਹਨ, ਪਰ ਲੋਕ ਇਹਨਾਂ ਦਾ ਅਸਲੀ ਚਹਿਰਾ ਪਹਿਚਾਣ ਚੁਕੇ ਹਨ। ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੀ ਪੰਜਾਬ ਅਤੇ ਲੋਕਾਂ ਦੀ ਭਲਾਈ ਲਈ ਕਾਰਜ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਦੇ ਭਲੇ ਨੂੰ ਮੁੱਖ ਰਖਦੇ ਹੋਏ ਵਿਕਾਸ ਨੀਤੀਆਂ ਤੇ ਕਾਰਜ ਕਰਨ ਲਈ ਵਚਨਬੱਧ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

NIS ਪਟਿਆਲਾ ਤੋਂ ਓਲੰਪਿਕ ਤਿਆਰੀਆਂ ਲਈ ਜਰਮਨੀ ਜਾਣ ਵਾਲੀ ਟੀਮ ਹੋਈ ਰਵਾਨਾ

ਲਾਲਜੀਤ ਭੁੱਲਰ ਵੱਲੋਂ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਾੜਨਾ