- ਦੋ ਦੀ ਪੁਲਿਸ ਵੱਲੋਂ ਭਾਲ ਸ਼ੁਰੂ
ਗੁਰਦਾਸਪੁਰ 28 ਜੂਨ 2024 – ਬਿਜਲੀ ਬੋਰਡ ਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਜਿਲਾ ਗੁਰਦਾਸਪੁਰ ਦੀ ਥਾਣਾ ਪੁਰਾਨਾ ਸ਼ਾਲਾ ਪੁਲਿਸ ਨੇ ਗਿਰਫਤਾਰ ਕੀਤਾ ਹੈ। ਦੱਸ ਦਈਏ ਕਿ ਟਰਾਂਸਫਾਰਮਰ ਵਿੱਚੋਂ ਜਦੋਂ ਚੋਰਾਂ ਵੱਲੋਂ ਤੇਲ ਚੋਰੀ ਕਰ ਲਿਆ ਜਾਂਦਾ ਹੈ ਤਾਂ ਜਿਸ ਇਲਾਕੇ ਵਿੱਚ ਟਰਾਂਸਫਾਰਮਰ ਲੱਗਾ ਹੁੰਦਾ ਹੈ ਉਸ ਇਲਾਕੇ ਦੀ ਬਿਜਲੀ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਤੇਲ ਨਾ ਹੋਣ ਕਾਰਨ ਟਰਾਂਸਫਾਰਮਰ ਸੜ ਜਾਂਦੇ ਹਨ।
ਥਾਣਾ ਪੁਰਾਣਾ ਸ਼ਾਲਾ ਤੇ ਐਸਐਚ ਓ ਹਲਵਾ ਹਰਪਾਲ ਸਿੰਘ ਨੇ ਦੱਸਿਆ ਕਿ ਏਐਸਆਈ ਸਲਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਅੱਡਾ ਪੁਰਾਣਾ ਸ਼ਾਲਾ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਪ੍ਰਗਟ ਸਿੰਘ ਸਾਬੀ ਪੁੱਤਰ ਤਰਸੇਮ ਸਿੰਘ ਵਾਸੀ ਜਾਪੂਵਾਲ ਥਾਣਾ ਧਾਰੀਵਾਲ, ਸੋਹਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਾਜੀਕੋਟ, ਅਤੇ ਟੋਨੀ ਵਾਸੀ ਪੁੱਲ ਤਿੱਬੜੀ ਇੱਕਠੇ ਰਲ ਕੇ ਬਿਜਲੀ ਦੇ ਲੱਗੇ ਟ੍ਰਰਾਂਸਫਾਰਮਰਾਂ ਵਿਚੋ ਰਾਤ ਸਮੇਂ ਤੇਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।ਇਸ ਬਾਰੇ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਸੇਮ ਨਹਿਰ ਵਿਖੇ ਰੇਡ ਕਰਕੇ ਦੋਸੀ ਪ੍ਰਗਟ ਸਿੰਘ ਸਾਬੀ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਟ੍ਰਾਂਸਫਾਰਮਰਾਂ ਤੋਂ ਚੋਰੀ ਕੀਤਾ ਹੋਇਆ 25 ਲੀਟਰ ਤੇਲ ਬਰਾਮਦ ਹੋਇਆ ਹੈ। ਐਸ ਐਚ ਓ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਾਕੀ ਦੇ ਦੋ ਦੋਸ਼ੀ ਸੋਹਨ ਸਿੰਘ ਅਤੇ ਟੋਨੀ ਮੌਕੇ ਤੋਂ ਨਿਕਲ ਚੁੱਕੇ ਸਨ ਅਤੇ ਉਹਨਾਂ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ।