- 17 ਸਾਲਾਂ ਬਾਅਦ ਜਿੱਤਿਆ ਟੀ-20 ਵਿਸ਼ਵ ਕੱਪ
ਨਵੀਂ ਦਿੱਲੀ, 30 ਜੂਨ 2024 – ਟੀਮ ਇੰਡੀਆ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਟੀਮ ਨੇ 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਇਸ ਨਾਲ ਭਾਰਤੀ ਟੀਮ ਨੇ ICC ਟਰਾਫੀ ਦਾ 11 ਸਾਲ ਦਾ ਸੋਕਾ ਖਤਮ ਕਰ ਦਿੱਤਾ। ਭਾਰਤ ਨੇ ਆਖਰੀ ਵਾਰ 2013 ਵਿੱਚ ਆਈਸੀਸੀ ਟੂਰਨਾਮੈਂਟ ਜਿੱਤਿਆ ਸੀ।
ਭਾਰਤ ਨੇ ਬਾਰਬਾਡੋਸ ਤੋਂ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਵਰਪਲੇ ‘ਚ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆਕੁਮਾਰ ਦੀਆਂ ਵਿਕਟਾਂ ਡਿੱਗੀਆਂ। ਕੋਹਲੀ ਨੇ 76 ਦੌੜਾਂ ਅਤੇ ਅਕਸ਼ਰ ਪਟੇਲ ਨੇ 47 ਦੌੜਾਂ ਦੀ ਪਾਰੀ ਖੇਡੀ। ਸ਼ਿਵਮ ਦੂਬੇ ਨੇ ਤੇਜ਼ ਰਫਤਾਰ ਨਾਲ 27 ਦੌੜਾਂ ਬਣਾਈਆਂ ਅਤੇ ਸਕੋਰ ਨੂੰ 176 ਤੱਕ ਪਹੁੰਚਾਇਆ। ਦੱਖਣੀ ਅਫ਼ਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਅਤੇ ਐਨਰਿਕ ਨੌਰਟੀਆ ਨੇ 2-2 ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਮਾਰਕੋ ਜੈਨਸਨ ਨੇ ਇਕ-ਇਕ ਵਿਕਟ ਲਈ।
ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ 20 ਓਵਰਾਂ ਵਿਚ 8 ਵਿਕਟਾਂ ‘ਤੇ 169 ਦੌੜਾਂ ਹੀ ਬਣਾ ਸਕੀ। ਹਾਰਦਿਕ ਪੰਡਯਾ ਨੇ 3 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਲਈਆਂ। ਹੇਨਰਿਕ ਕਲਾਸੇਨ ਨੇ 27 ਗੇਂਦਾਂ ‘ਤੇ 52 ਦੌੜਾਂ ਬਣਾਈਆਂ ਜਦਕਿ ਡੀ ਕਾਕ ਨੇ 31 ਗੇਂਦਾਂ ‘ਤੇ 39 ਦੌੜਾਂ ਬਣਾਈਆਂ। ਟ੍ਰਿਸਟਨ ਸਟਬਸ ਨੇ 21 ਗੇਂਦਾਂ ‘ਤੇ 31 ਦੌੜਾਂ ਅਤੇ ਮਿਲਰ ਨੇ 17 ਗੇਂਦਾਂ ‘ਤੇ 21 ਦੌੜਾਂ ਦਾ ਯੋਗਦਾਨ ਦਿੱਤਾ।