ਰੂਸੀ ਫੌਜ ਨੇ ਅਪਾਹਜ ਵਿਅਕਤੀ ਨੂੰ ਜ਼ਬਰਦਸਤੀ ਕੀਤਾ ਭਰਤੀ: ਪੀੜਤ ਪਰਿਵਾਰ ਨੇ ਸੰਤ ਸੀਚੇਵਾਲ ਨੂੰ ਦਿੱਤਾ ਮੰਗ ਪੱਤਰ

  • ਪੀੜਤ ਨੌਜਵਾਨ ਨੇ ਫੋਨ ‘ਤੇ ਦੱਸੇ ਆਪਣੇ ਹਾਲਾਤ
  • ਪਰਿਵਾਰਕ ਮੈਂਬਰਾਂ ਨੇ ਸੰਤ ਸੀਚੇਵਾਲ ਨੂੰ ਦਿੱਤਾ ਮੰਗ ਪੱਤਰ

ਸੁਲਤਾਨਪੁਰ ਲੋਧੀ, 30 ਜੂਨ 2024 – ਉਜਵਲ ਭਵਿੱਖ ਦਾ ਸੁਪਨਾ ਲੈ ਕੇ ਦਸੰਬਰ 2023 ਵਿਚ ਵਿਦੇਸ਼ ਗਏ ਮਨਦੀਪ ਕੁਮਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਯੂਕਰੇਨ ਦੀ ਫੌਜ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦੇ ਗੁਰਾਇਆ ਦੇ ਰਹਿਣ ਵਾਲੇ ਜਗਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਅਪਾਹਜ ਭਰਾ ਮਨਦੀਪ ਕੁਮਾਰ ਨੂੰ ਘਰੋਂ ਬੜੀਆਂ ਰੀਝਾਂ ਨਾਲ ਅਰਮੀਨੀਆ ਭੇਜਿਆ ਸੀ, ਤਾਂ ਜੋ ਘਰ ਦਾ ਚੁੱਲ੍ਹਾ ਬਲਦਾ ਰਹੇ।

ਜਗਦੀਪ ਕੁਮਾਰ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਦੇ ਭਰਾ ਨੂੰ ਅਰਮੇਨੀਆ ਭੇਜਣ ਲਈ 1 ਲੱਖ 80 ਹਜ਼ਾਰ ਰੁਪਏ ਲਏ। ਉਸ ਦੇ ਭਰਾ ਮਨਦੀਪ ਅਤੇ ਚਾਰ ਹੋਰ ਦੋਸਤਾਂ ਨੂੰ ਟਰੈਵਲ ਏਜੰਟ ਰਾਹੀਂ ਇਟਲੀ ਜਾਣ ਦਾ ਵਿਚਾਰ ਆਇਆ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਅਰਮੇਨੀਆ ਤੋਂ ਇਟਲੀ ਲਈ ਸਿੱਧੀ ਫਲਾਈਟ ਲੈਣ ਮੌਕੇ ਧੋਖਾ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਚਾਰ ਹੋਰ ਦੋਸਤਾਂ ਨਾਲ ਇਟਲੀ ਜਾਣ ਲਈ ਰਾਜ਼ੀ ਹੋ ਗਿਆ, ਜਿਨ੍ਹਾਂ ਨੂੰ ਉਹ ਅਰਮੇਨੀਆ ਵਿੱਚ ਮਿਲਿਆ ਅਤੇ ਟਰੈਵਲ ਏਜੰਟ ਨੇ ਉਨ੍ਹਾਂ ਪੰਜਾਂ ਕੋਲੋਂ 31 ਲੱਖ 40 ਹਜ਼ਾਰ ਰੁਪਏ ਲੈ ਲਏ।

ਏਜੰਟ ਉਸ ਨੂੰ ਜਹਾਜ਼ ਰਾਹੀਂ ਇਟਲੀ ਭੇਜਣ ਦੀ ਬਜਾਏ ਧੋਖੇ ਨਾਲ ਰੂਸ ਦੀ ਰਾਜਧਾਨੀ ਮਾਸਕੋ ਲੈ ਗਿਆ। ਇੱਥੇ ਹੀ ਟਰੈਵਲ ਏਜੰਟਾਂ ਨੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬਲੈਕਮੇਲ ਕੀਤਾ ਕਿ ਜੇਕਰ ਉਸ ਨੇ ਹੋਰ ਪੈਸੇ ਨਾ ਦਿੱਤੇ ਤਾਂ ਮਨਦੀਪ ਦੀ ਹਾਲਤ ਵਿਗੜ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਨਦੀਪ ਕੁਮਾਰ ਨਾਲ ਆਖਰੀ ਵਾਰ 3 ਮਾਰਚ ਨੂੰ ਗੱਲ ਹੋਈ ਸੀ। ਉਸ ਵੱਲੋਂ ਕੀਤੀ ਵੀਡੀਓ ਕਾਲ ਵਿੱਚ ਉਹ ਫੌਜ ਦੀ ਵਰਦੀ ਵਿੱਚ ਨਜ਼ਰ ਆ ਰਿਹਾ ਸੀ ਅਤੇ ਫੌਜੀ ਇਲਾਕਾ ਦਿਖਾਈ ਦੇ ਰਿਹਾ ਸੀ। ਮਨਦੀਪ ਦੇ ਆਖਰੀ ਸ਼ਬਦ ਸਨ ਕਿ ਉਸ ਨੂੰ ਰੂਸੀ ਫੌਜ ਤੋਂ ਬਚਾਓ, ਨਹੀਂ ਤਾਂ ਮਾਰ ਦਿੱਤਾ ਜਾਵੇਗਾ। ਫਿਰ ਉਸ ਦਾ ਕੋਈ ਪਤਾ ਨਹੀਂ ਲੱਗਾ।

ਮਨਦੀਪ ਦੇ ਪਰਿਵਾਰ ਦੀਆਂ ਚਿੰਤਾਵਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ ਖ਼ਬਰ ਆਈ ਕਿ ਰੂਸੀ ਫੌਜ ਭਾਰਤੀ ਲੜਕੇ ਨੂੰ ਜ਼ਬਰਦਸਤੀ ਅਤੇ ਡਰਾ ਧਮਕਾ ਕੇ ਭਰਤੀ ਕਰ ਰਹੀ ਹੈ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਭਰਤੀ ਕੀਤੇ ਗਏ ਇਨ੍ਹਾਂ ਨੌਜਵਾਨਾਂ ਨੂੰ ਰੂਸ ਦੀ ਯੂਕਰੇਨ ਨਾਲ ਚੱਲ ਰਹੀ ਜੰਗ ਲਈ ਭੇਜਿਆ ਜਾ ਰਿਹਾ ਸੀ।

ਜਗਦੀਪ ਨੇ ਦੱਸਿਆ ਕਿ ਮਨਦੀਪ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਉਹ ਕਿੱਥੇ ਜਾ ਰਿਹਾ ਹੈ, ਉਸ ਦੇ ਨਾਲ 40 ਦੇ ਕਰੀਬ ਨੌਜਵਾਨ ਪੰਜਾਬੀ ਲੜਕੇ ਵੀ ਸਨ, ਜਿਨ੍ਹਾਂ ਨੂੰ ਜ਼ਬਰਦਸਤੀ ਰਸ਼ੀਅਨ ਆਰਮੀ ਵਿੱਚ ਭਰਤੀ ਕੀਤਾ ਗਿਆ ਸੀ। ਅਜਿਹੀਆਂ ਰਿਪੋਰਟਾਂ ਨੇ ਉਨ੍ਹਾਂ ਨੂੰ ਹੋਰ ਵੀ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਰੂਸੀ ਫੌਜ ਵਿੱਚ ਭਰਤੀ ਕੁਝ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਉਸ ਨੂੰ ਆਪਣੇ ਭਰਾ ਮਨਦੀਪ ਦੀ ਚਿੰਤਾ ਹੈ। ਅਜੇ ਤੱਕ ਮਨਦੀਪ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ ਅਤੇ ਉਸ ਦੀ ਹਾਲਤ ਕੀ ਹੈ। ਜਗਦੀਪ ਨੇ ਦੱਸਿਆ ਕਿ ਉਸ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤਾਂ ਕਿ ਉਸ ਦੇ ਅਪਾਹਜ ਭਰਾ ਮਨਦੀਪ ਕੁਮਾਰ ਨੂੰ ਰੂਸੀ ਫੌਜ ਤੋਂ ਛੁਡਵਾ ਕੇ ਭਾਰਤ ਵਾਪਸ ਲਿਆਂਦਾ ਜਾਵੇ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਇੱਕ ਪੱਤਰ ਰਾਹੀਂ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਮਨਦੀਪ ਸਮੇਤ ਰੂਸੀ ਫੌਜ ਵਿੱਚ ਜਬਰੀ ਭਰਤੀ ਕੀਤੇ ਗਏ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਪਾਲ ਦੇ ਦੋ ਹੋਰ ਸਾਥੀ ਪੰਜਾਬ ‘ਚ ਲੜਨਗੇ ਜ਼ਿਮਨੀ ਚੋਣ: ਬਾਜੇਕੇ ਤੋਂ ਬਾਅਦ ਕਲਸੀ ਤੇ ਰਾਊਕੇ ਨੇ ਵੀ ਕੀਤਾ ਐਲਾਨ

ਹਰਿਦੁਆਰ ‘ਚ ਆਇਆ ਹੜ੍ਹ, ਗੰਗਾ ਨਦੀ ‘ਚ ਵਹਿ ਗਈਆਂ ਗੱਡੀਆਂ