ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ 5 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ

  • ਸਲਮਾਨ ਨੂੰ ਮਾਰਨ ਲਈ ਲਾਰੈਂਸ ਨੇ ਦਿੱਤੇ ਸੀ 25 ਲੱਖ
  • ਪਾਕਿਸਤਾਨ ਤੋਂ ਮੰਗਵਾ ਰਿਹਾ ਸੀ AK-47,

ਮੁੰਬਈ, 2 ਜੁਲਾਈ 2024 – ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਜਾਂਚ ਕਰ ਰਹੀ ਨਵੀਂ ਮੁੰਬਈ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਨੇ ਸਲਮਾਨ ਦੀ ਹੱਤਿਆ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਦੇ ਲਈ ਦੋਸ਼ੀ ਪਾਕਿਸਤਾਨ ਤੋਂ ਏਕੇ-47 ਰਾਈਫਲ, ਏਕੇ-92 ਰਾਈਫਲ ਅਤੇ ਐੱਮ-16 ਰਾਈਫਲ ਖਰੀਦਣ ਦੀ ਤਿਆਰੀ ਕਰ ਰਹੇ ਸਨ। ਇਸ ਤੋਂ ਇਲਾਵਾ ਉਸ ਨੇ ਜਿਗਾਨਾ ਪਿਸਤੌਲ ਲੈਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

ਪੁਲਸ ਨੇ ਹੁਣ ਇਸ ਮਾਮਲੇ ‘ਚ ਗ੍ਰਿਫਤਾਰ ਲਾਰੈਂਸ ਗੈਂਗ ਦੇ 5 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।

14 ਅਪ੍ਰੈਲ ਨੂੰ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ ‘ਤੇ ਗੋਲੀਬਾਰੀ ਹੋਈ ਸੀ। 24 ਅਪ੍ਰੈਲ ਨੂੰ ਨਵੀਂ ਮੁੰਬਈ ਪੁਲਿਸ ਨੇ ਪਨਵੇਲ ‘ਚ ਸਲਮਾਨ ਦੀ ਕਾਰ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਲਾਰੈਂਸ ਗੈਂਗ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਧਨੰਜੈ ਉਰਫ ਅਜੇ ਕਸ਼ਯਪ, ਗੌਰਵ ਭਾਟੀਆ ਉਰਫ ਨਈ, ਵਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਜੀਸ਼ਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। ਮਾਮਲੇ ਦੇ ਪੰਜਵੇਂ ਮੁਲਜ਼ਮ ਨੂੰ ਪੁਲੀਸ ਨੇ 3 ਜੂਨ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਇਸ ਮਾਮਲੇ ‘ਚ ਲਾਰੈਂਸ, ਉਸ ਦੇ ਭਰਾ ਅਨਮੋਲ, ਗੋਲਡੀ ਬਰਾੜ ਸਮੇਤ ਕੁੱਲ 18 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ।

1 ਜੂਨ ਨੂੰ ਇਸ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪਨਵੇਲ ਜ਼ੋਨ 2 ਦੇ ਡੀਸੀਪੀ ਵਿਵੇਕ ਪਨਸਾਰੇ ਨੇ ਕਿਹਾ ਸੀ-ਸਾਨੂੰ ਸਲਮਾਨ ਖਾਨ ਦੇ ਕਤਲ ਦੀ ਯੋਜਨਾ ਬਾਰੇ ਕੁਝ ਜਾਣਕਾਰੀ ਮਿਲੀ ਸੀ। ਬਹੁਤ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ, ਅਸੀਂ ਲਾਰੈਂਸ ਨਾਲ ਜੁੜੇ ਸੋਸ਼ਲ ਮੀਡੀਆ ਗਰੁੱਪ ਵਿਚ ਸ਼ਾਮਲ ਹੋ ਗਏ ਅਤੇ ਗਰੁੱਪ ਵਿਚ ਸ਼ਾਮਲ ਹੋਣ ਤੋਂ ਬਾਅਦ, ਅਸੀਂ ਉਥੋਂ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।

ਫਿਰ 24 ਅਪ੍ਰੈਲ ਨੂੰ ਅਸੀਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਬੈਂਗਲੁਰੂ ਤੋਂ ਸ਼ੂਟਰ ਚਿਕਨਾ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਮਾਮਲੇ ਵਿੱਚ 10-12 ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਗੋਰੇਗਾਂਵ ਫਿਲਮ ਸਿਟੀ ਦੀ ਰੇਕੀ ਵੀ ਕੀਤੀ ਜਿਸ ਵਿੱਚ ਅਭਿਨੇਤਾ ਦੇ ਫਾਰਮ ਹਾਊਸ ਅਤੇ ਕਈ ਸ਼ੂਟਿੰਗ ਸਥਾਨ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਦੇ ਮੋਬਾਈਲਾਂ ਤੋਂ ਅਜਿਹੀਆਂ ਕਈ ਵੀਡੀਓਜ਼ ਵੀ ਬਰਾਮਦ ਕੀਤੀਆਂ ਹਨ। ਕਈ ਫੋਨ ਅਤੇ ਸਿਮ ਕਾਰਡ ਵੀ ਬਰਾਮਦ ਹੋਏ ਹਨ।

ਇਨ੍ਹਾਂ ਚਾਰਾਂ ਨੇ ਸਲਮਾਨ ਦੇ ਘਰ ਅਤੇ ਫਾਰਮ ਹਾਊਸ ਦੀ ਰੇਕੀ ਕੀਤੀ ਸੀ। ਇਨ੍ਹਾਂ ‘ਚੋਂ ਅਜੈ ਕਸ਼ਯਪ ਨੇ ਵੀਡੀਓ ਕਾਲ ਰਾਹੀਂ ਪਾਕਿਸਤਾਨ ‘ਚ ਰਹਿਣ ਵਾਲੇ ਡੋਗਰ ਨਾਂ ਦੇ ਵਿਅਕਤੀ ਨਾਲ ਸੰਪਰਕ ਕੀਤਾ ਸੀ। ਉਹ ਸਲਮਾਨ ‘ਤੇ ਹਮਲਾ ਕਰਨ ਲਈ ਉਥੋਂ AK-47 ਮੰਗਵਾਉਣ ਵਾਲੇ ਸੀ।

ਪੁਲੀਸ ਅਨੁਸਾਰ ਇਹ ਸਾਰੇ ਗ੍ਰਿਫ਼ਤਾਰ ਮੁਲਜ਼ਮ ਗੈਂਗਸਟਰ ਆਨੰਦਪਾਲ ਦੀ ਧੀ ਦੇ ਸੰਪਰਕ ਵਿੱਚ ਵੀ ਸਨ। ਪੁਲਿਸ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਹੈ ਕਿ ਪੰਜਾਂ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਰਸ ਦੀ ਵਰਤੋਂ ਕਰ ਸਕਦੇ ਸੀ। ਅਜੈ ਕਸ਼ਯਪ ਸਾਰੇ ਦੋਸ਼ੀਆਂ ਵਿਚ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਰਿਹਾ ਹੈ। ਅਜੈ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ। ਪਾਕਿਸਤਾਨ ਨਾਲ ਸਬੰਧਤ ਕੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਮੁੰਬਈ, ਰਾਏਗੜ੍ਹ, ਨਵੀਂ ਮੁੰਬਈ, ਠਾਣੇ, ਪੁਣੇ ਅਤੇ ਗੁਜਰਾਤ ਤੋਂ ਆਉਣ ਵਾਲੇ ਲਾਰੈਂਸ ਅਤੇ ਸੰਪਤ ਨਹਿਰਾ ਗੈਂਗ ਦੇ ਕਰੀਬ 60 ਤੋਂ 70 ਗੁਰਗੇ ਸਲਮਾਨ ਖਾਨ ‘ਤੇ ਨਜ਼ਰ ਰੱਖ ਰਹੇ ਹਨ।

ਉਹ ਨਾਬਾਲਗਾਂ ਦੇ ਜ਼ਰੀਏ ਸਲਮਾਨ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹਮਲੇ ਤੋਂ ਬਾਅਦ ਉਨ੍ਹਾਂ ਦੀ ਯੋਜਨਾ ਕੰਨਿਆਕੁਮਾਰੀ ਤੋਂ ਕਿਸ਼ਤੀ ਰਾਹੀਂ ਸ੍ਰੀਲੰਕਾ ਭੱਜਣ ਦੀ ਸੀ।

ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਸਵੇਰੇ 5 ਵਜੇ ਬਾਂਦਰਾ ‘ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਗੋਲੀਬਾਰੀ ਕੀਤੀ ਗਈ ਸੀ। ਦੋ ਬਾਈਕ ‘ਤੇ ਆਏ ਹਮਲਾਵਰਾਂ ਨੇ 5 ਰਾਊਂਡ ਫਾਇਰ ਕੀਤੇ।

ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ‘ਚ ਸਨ। ਘਟਨਾ ਤੋਂ ਬਾਅਦ ਸਲਮਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਰਨਾਲਾ ਦਾ ਵਿਦਿਆਰਥੀ ਜਰਮਨ ਭਾਸ਼ਾ ‘ਚ ਕਰੇਗਾ PHD, ਸਾਰਾ ਖਰਚਾ ਕਰੇਗੀ ਯੂਨੀਵਰਸਿਟੀ

3 ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਅਫਵਾਹਾਂ ਤੋਂ ਬਚੋ, ਪੜ੍ਹੋ ਪੂਰਾ ਵੇਰਵਾ