- 25 ਜਨਵਰੀ ਨੂੰ ਦੇਸ਼ ਵਾਸੀ ਟਰੈਕਟਰ ਲੈਕੇ ਪਹੁੰਚਣ ਦਿੱਲੀ
ਨਵੀਂ ਦਿੱਲੀ, 2 ਜਨਵਰੀ 2021 – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸਵਿੰਦਰ ਸਿੰਘ ਚਤਾਲਾ ਨੇ ਅੱਜ ਦਿੱਲੀ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੀ 1,1,2021 ਨੂੰ ਹੋਈ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸੰਯੁਗਤ ਮੋਰਚੇ ਨਾਲ ਤਾਲਮੇਲ ਕਰਕੇ ਚੱਲ ਰਹੀਆਂ ਜਥੇਬੰਦੀਆਂ ਵੱਲੋਂ ਸਾਂਝੇ ਫੈਸਲੇ ਦਾ ਅੱਜ ਸਟੇਜ ਤੋਂ ਐਲਾਨ ਕੀਤਾ ਗਿਆ ਕਿ 26 ਜਨਵਰੀ ਨੂੰ ਗਣਰਾਜ ਦਿਹਾੜਾ ਹੈ।
ਇਸ ਗਣਰਾਜ ਦਿਹਾੜੇ ਤੇ ਲੱਖਾਂ ਕਿਸਾਨ ਟਰੈਕਟਰਾਂ ਜਰੀਏ ਪਰੇਡ ਮਾਰਚ ਕਰਕੇ ਗਣਰਾਜ ਦਿਹਾੜਾ ਦਿੱਲੀ ਵਿਖੇ ਮਨਾਉਣਗੇ। ਕਿਸਾਨਾਂ ਨੂੰ 25 ਜਨਵਰੀ 2021 ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵਿੱਚ ਟਰੈਕਟਰਾਂ ਸਮੇਤ ਆਉਣ ਦੀ ਅਪੀਲ ਕੀਤੀ ਜਾਂਦੀ ਹੈ। ਜਿਹੜੇ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ ਉਹ ਜ਼ਿਲ੍ਹਾ ਤੇ ਸੂਬਾ ਰਾਜਧਾਨੀਆਂ ਵਿਚ ਟਰੈਕਟਰ ਪਰੇਡ ਮਾਰਚ ਕਰਨ।
ਇਸ ਸਮੇਂ ਸੁਬਾਈ ਆਗੂ ਜਸਵੀਰ ਸਿੰਘ ਪਿੰਦੀ, ਸੁਖਵਿੰਦਰ ਸਿੰਘ ਸਭਰਾ ਨੇ ਆਖਿਆ ਕਿ ਕਿਸਾਨਾ ਮਜ਼ਦੂਰਾ ਨੂੰ ਇਸ ਸਭਤੋਂ ਵੱਡੇ ਐਕਸ਼ਨ ਦੀ ਤਿਆਰੀ ਵੱਡੇ ਪੱਧਰ ਤੇ ਕਰਨੀ ਚਾਹੀਦੀ ਹੈ। ਜਥੇਬੰਦੀ ਵੱਲੋਂ ਲੱਖਾਂ ਟਰੈਕਟਰ ਪਰੇਟ ਮਾਰਚ ਵਿੱਚ ਸ਼ਾਮਲ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਜਾਵੇਗੀ।
ਇਸ ਸਮੇਂ ਆਗੂਆਂ ਨੇ ਅਪੀਲ ਕੀਤੀ ਕਿ ਪੰਜਾਬ ਅੰਦਰ ਤਿਆਰੀ ਪੂਰੇ ਜ਼ੋਰਾਂ ਨਾਲ ਕਰਵਾਈ ਜਾਵੇ। ਜੇਕਰ 4 ਜਨਵਰੀ ਨੂੰ ਮੀਟਿੰਗ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ K.M.B ਹਾਈਵੇ ਤੇ ਟਰੈਕਟਰਾ ਜਰੀਏ ਰੋਡ ਮਾਰਚ ਕੀਤਾ ਜਾਵੇਗਾ ਜੋ 26 ਜਨਵਰੀ ਦੇ ਟਰੈਕਟਰ ਮਾਰਚ ਦੀ ਰਿਹੱਸਲ ਹੋਵੇਗੀ। 7 ਜਨਵਰੀ ਤੋਂ 20 ਜਨਵਰੀ ਤੱਕ ਜਾਗਰੂਕਤਾ ਅਭਿਆਨ ਤਹਿਤ ਰੈਲੀਆਂ ਅਤੇ ਧਰਨੇ ਹੋਣਗੇ।