ਸੁਖਬੀਰ ਬਾਦਲ ਪੰਜਾਬ ਤੇ ਪੰਥ ਦੇ ਭਲੇ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡੇ: ਰਵੀਇੰਦਰ ਸਿੰਘ

  • ਬਾਦਲ ਸਿੱਖ ਕੌਮ ਚ ਆਪਣਾ ਵਿਸ਼ਵਾਸ ਗੁਆ ਬੈਠਾ : ਰਵੀਇੰਦਰ ਸਿੰਘ
  • ਬਾਦਲਾਂ ਵੱਲੋ ਸਿੱਖੀ ਸਿਧਾਂਤ ਤਿਆਗਣ ਨਾਲ ਵੰਸ਼ਵਾਦ ਉਭਰਿਆ : ਰਵੀਇੰਦਰ ਸਿੰਘ

ਚੰਡੀਗੜ੍ਹ 4 ਜੁਲਾਈ 2024 – ਸਿੱਖ ਪੰਥ ਦੀਆਂ ਪ੍ਰਤੀਨਿਧ ਸੰਸਥਾਵਾਂ ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਬੜਾ ਮਾਣਮਤਾ ਇਤਿਹਾਸ ਹੈ ਪਰ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੱਲੋ ਸਿੱਖੀ ਸਿਧਾਂਤ, ਗੁਰੂ ਸਾਹਿਬਾਨ ਦਾ ਫਲਸਫਾ ਤਿਆਗਣ ਬਾਅਦ ਮੌਕਾਪ੍ਰਸਤੀ ਦੀ ਸਿਆਸਤ ਕਰ ਦਿਆਂ ਪਰਿਵਾਰ ਵਾਦ ਉਭਾਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਕੁਨਬਾ ਪਾਲਣ ਦੌਰਾਨ ਆਪਣੇ ਫਰਜੰਦ ਸੁਖਬੀਰ ਸਿੰਘ ਬਾਦਲ ਨੂੰ ਸਮੁੱਚੀ ਸਤਾ ਦੀ ਚਾਬੀ,ਉਸ ਹਵਾਲੇ ਕੀਤੀ ਜਾ ਸਕੇ । ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤ ਖਤਮ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਅਤੇ ਲੋਕ ਸਭਾ ਦੀ ਇਕ ਸੀਟ ਤਕ ਸਿਮਟ ਗਈ ਹੈ। ਅਜਿਹੇ ਬਣੇ ਸਿਆਸੀ ਹਾਲਾਤ ਚ ,ਸੁਖਬੀਰ ਸਿੰਘ ਬਾਦਲ ਨੇ ਨੈਤਿਕ ਆਧਾਰ ਤੇ ਅਸਤੀਫਾ ਦੇਣ ਦੀ ਥਾਂ ਵੇਹਰਣ ਨੂੰ ਤਰਜੀਹ ਦਿੱਤੀ ਹੈ ਜਿਸ ਦਾ ਕੌਮ ਵਿੱਚ ਰੋਹ ਹੈ। ਉਨਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਚ ਵੀ ਇਨਾਂ ਵਲੋਂ ਬਸਪਾ ਦੀ ਸਹਾਇਤਾ ਕਰਨ ਦਾ ਐਲਾਨ ਪੰਥ ਨਾਲ ਸਰਾਸਰ ਧੱਕਾ ਹੈ।

ਸਾਬਕਾ ਸਪੀਕਰ ਦਾ ਦੋਸ਼ ਹੈ ਕਿ ਬਾਦਲਾਂ ਨੇ ਅਪਣੇ 15 ਸਾਲ ਦੇ ਰਾਜ ਵਿਚ ਸਭ ਪੰਥਕ ਮਸਲੇ ਵਿਸਾਰ ਦਿੱਤੇ ਅਤੇ ਪੰਜਾਬ ਨਾਲ ਸਬੰਧਤ ਕੌਮੀ ਮਾਮਲਿਆ ਤੋਂ ਮੂੰਹ ਮੋੜ ਲਿਆ ਜਿਸ ਦੇ ਸਿੱਟੇ ਵੱਜੋਂ, ਪੰਜਾਬ ਆਰਥਕ ਤੌਰ ਤੇ ਨਿਘਰ ਗਿਆ। ਰਾਜਸੀ ਤੌਰ ਤੇ ਅਸਥਿਰ ਹੋ ਗਿਆ। ਰਵੀਇੰਦਰ ਸਿੰਘ ਮੁਤਾਬਕ ਸੁਖਬੀਰ ਸਿੰਘ ਬਾਦਲ ਪਾਰਟੀ ਤੋੰ ਅਸਤੀਫਾ ਨਹੀ ਦੇ ਰਿਹਾ, ਸਿੱਖ ਕੌਮ ਨਿਘਰ ਰਹੀ ਹੈ ,ਡਰੱਗਜ਼ ਵਿਦਿਆਰਥੀਆ ਤਕ ਪਹੁੰਚ ਗਈ ਹੈ ਪਰ ਸਰਕਾਰਾਂ ਬਿਆਨ ਬਾਜੀ ਤਕ ਹੀ ਰਹਿ ਗਈ ਹੈ ।ਉਨਾ ਅਕਾਲੀਦਲ ਦੇ ਵਕਾਰ ਨੂੰ ਢਾਹ ਲਾਈ ਹੈ।ਪੰਜਾਬ ਤੇ ਪੰਥ ਦੇ ਭਵਿੱਖ ਲਈ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਪਰਿਵਾਰ ਦੇ ਵੰਸ਼ਵਾਦ ਨੂੰ ਖਤਮ ਕਰਨ ਲਈ, ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਰਸਾਤ ਦੇ ਮੌਸਮ ਦੌਰਾਨ ਗੰਦਾ ਪਾਣੀ, ਗ਼ਲਤ ਨਿਕਾਸੀ ਪ੍ਰਬੰਧ ਅਤੇ ਗੰਦਗੀ ਬਣਦੇ ਹਨ ਰੋਗਾਂ ਦਾ ਮੁੱਖ ਕਾਰਨ, ਇੰਝ ਕਰੋ ਬਚਾਅ

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਔਰਤਾਂ ਦੇ ਸ਼ਸਕਤੀਕਰਨ ਲਈ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਹੱਬ ਦੀ ਸਥਾਪਨਾ: ਡਾ. ਬਲਜੀਤ ਕੌਰ