ਪੰਜਾਬ ‘ਚ ਸੀਤ ਲਹਿਰ ਨੇ ਛੇੜਿਆ ਕਾਂਬਾ, ਕਈ ਥਾਈਂ ਮੀਂਹ

ਚੰਡੀਗੜ੍ਹ, 2 ਜਨਵਰੀ 2021 – ਨਵੇਂ ਸਾਲ ਦੇ ਪਹਿਲੇ ਦਿਨ ਸ਼ੁੱਕਰਵਾਰ ਕਈ ਥਾਈਂ ਸੰਘਣੀ ਧੁੰਦ ਛਾਈ ਰਹੀ ਅਤੇ ਪਹਿਲੀ ਤਾਰੀਕ ਦੀ ਰਾਤ ਨੂੰ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਮੀਂਹ ਪਿਆ ਹੈ, ਜਿਸ ਕਾਰਨ ਪੰਜਾਬ ‘ਚ ਸੀਤ ਲਹਿਰ ਨੇ ਕਾਂਬਾ ਛੇੜ ਦਿੱਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ‘ਚ ਅਗਲੇ 24 ਘੰਟਿਆਂ ਦੌਰਾਨ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ।

ਮੌਸਮ ਵਿਭਾਗ ਦੇ ਮੁਤਾਬਕ, ਹਰਿਆਣਾ ਦੇ ਇੱਜਰ, ਰੋਹਤਕ, ਜੀਂਦ, ਪਾਨੀਪਤ, ਕਰਨਾਲ, ਕੈਥਲ ਤੇ ਉੱਤਰ ਪ੍ਰਦੇਸ਼ ਦੇ ਸ਼ਾਮਲੀ, ਦੇਵਬੰਦ, ਸਹਾਰਨਪੁਰ ਦੇ ਆਸਪਾਸ ਖੇਤਰਾਂ ‘ਚ ਹਲਕੀ ਬਾਰਸ਼ ਹੋਣ ਦੀ ਸੰਭਵਨਾ ਹੈ। ਅਗਲੇ ਦੋ ਘੰਟਿਆਂ ‘ਚ ਦੱਖਣ-ਪੱਛਮੀ ਤੇ ਪੱਛਮੀ ਦਿੱਲੀ ਦੇ ਵੱਖ-ਵੱਖ ਸਥਾਨਾਂ ‘ਤੇ ਵੀ ਬਾਰਸ਼ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਆਪਣੀ ਭਵਿੱਖਬਾਣੀ ‘ਚ ਕਿਹਾ ਸੀ ਕਿ 2 ਤੋਂ 6 ਜਨਵਰੀ ਦੇ ਵਿਚਰਾਜਸਥਾਨ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ‘ਚ ਹਲਕੀ ਬਾਰਸ਼ ਹੋ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੌਰਵ ਗਾਂਗੁਲੀ ਹਸਪਤਾਲ ‘ਚ ਦਾਖ਼ਲ, ਪੜ੍ਹੋ ਕਿਉਂ ?

‘ਆਪ’ ਨੇ ਕਿਸਾਨਾਂ ਲਈ ਭੱਦੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਭਾਜਪਾ ਆਗੂਆਂ ਨੂੰ ਭੇਜਣੇ ਸ਼ੁਰੂ ਕੀਤੇ ਨੋਟਿਸ