ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਜਾਰੀ, ਪਹਿਲਾ ਮੈਚ 26 ਜੁਲਾਈ ਨੂੰ

  • ਟੀ-20 ਮੈਚ
    26 ਜੁਲਾਈ ਨੂੰ ਪਹਿਲਾ ਮੈਚ
    27 ਜੁਲਾਈ ਨੂੰ ਦੂਜਾ ਮੈਚ
    29 ਜੁਲਾਈ ਨੂੰ ਤੀਜਾ ਮੈਚ
  • ਵਨਡੇ ਮੈਚ
    1 ਅਗਸਤ ਨੂੰ ਪਹਿਲਾ ਮੈਚ
    4 ਅਗਸਤ ਨੂੰ ਦੂਜਾ ਮੈਚ
    7 ਅਗਸਤ ਨੂੰ ਤੀਜਾ ਮੈਚ
  • ਹਸਰੰਗਾ ਨੇ ਦੌਰੇ ਤੋਂ ਪਹਿਲਾਂ ਹੀ ਛੱਡੀ ਕਪਤਾਨੀ

ਨਵੀਂ ਦਿੱਲੀ, 12 ਜੁਲਾਈ 2024 – ਭਾਰਤ ਦਾ ਸ਼੍ਰੀਲੰਕਾ ਦੌਰਾ 26 ਜੁਲਾਈ ਤੋਂ ਸ਼ੁਰੂ ਹੋਵੇਗਾ। ਵੀਰਵਾਰ ਨੂੰ, ਸ਼੍ਰੀਲੰਕਾ ਕ੍ਰਿਕਟ ਬੋਰਡ ਨੇ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦੌਰੇ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਦੇ ਟੀ-20 ਕਪਤਾਨ ਵਨਿੰਦੂ ਹਸਾਰੰਗਾ ਨੇ ਵੀ ਕਪਤਾਨੀ ਛੱਡ ਦਿੱਤੀ ਹੈ।

ਇਹ ਦੌਰਾ ਭਾਰਤੀ ਟੀਮ ਦੇ ਨਵੇਂ ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਦਾ ਪਹਿਲਾ ਅਸਾਈਨਮੈਂਟ ਹੋਵੇਗਾ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਸਨਥ ਜੈਸੂਰੀਆ ਵੀ ਇਸ ਦੌਰੇ ਤੋਂ ਆਪਣੇ ਅੰਤਰਰਾਸ਼ਟਰੀ ਕੋਚਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ।

ਪ੍ਰੋਗਰਾਮ ਮੁਤਾਬਕ ਟੀ-20 ਸੀਰੀਜ਼ ਦਾ ਪਹਿਲਾ ਮੈਚ 26 ਜੁਲਾਈ ਨੂੰ ਸ਼ਾਮ 7 ਵਜੇ ਪੱਲੇਕੇਲੇ ‘ਚ ਖੇਡਿਆ ਜਾਵੇਗਾ। ਵਨਡੇ ਸੀਰੀਜ਼ 1 ਅਗਸਤ ਤੋਂ ਕੋਲੰਬੋ ‘ਚ ਸ਼ੁਰੂ ਹੋਵੇਗੀ। ਫਿਲਹਾਲ ਇਸ ਦੌਰੇ ਲਈ ਦੋਵਾਂ ਟੀਮਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਗੌਤਮ ਗੰਭੀਰ 2 ਦਿਨ ਪਹਿਲਾਂ ਹੀ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸਨ। ਭਾਰਤੀ ਕੋਚ ਵਜੋਂ ਇਹ ਗੰਭੀਰ ਦਾ ਪਹਿਲਾ ਅਸਾਈਨਮੈਂਟ ਹੋਵੇਗਾ। 42 ਸਾਲਾ ਗੰਭੀਰ ਨੇ ‘ਦਿ ਵਾਲ’ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ ਹੈ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।

ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਭਾਰਤ ਦੇ ਟੀ-20 ਕਪਤਾਨ ਦੀ ਚੋਣ ਅਜੇ ਬਾਕੀ ਹੈ। ਇਹ ਜ਼ਿੰਮੇਵਾਰੀ ਹਾਰਦਿਕ ਪੰਡਯਾ ਨੂੰ ਸੌਂਪੀ ਜਾ ਸਕਦੀ ਹੈ। ਉਹ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਉਪ ਕਪਤਾਨ ਸੀ। ਇਸ ਦੌਰੇ ‘ਤੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਵਨਡੇ ‘ਚ ਟੀਮ ਦੀ ਅਗਵਾਈ ਕਰਦੇ ਨਜ਼ਰ ਆ ਸਕਦੇ ਹਨ।

29 ਜੂਨ ਨੂੰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਇਸ ਸਮੇਂ ਜ਼ਿੰਬਾਬਵੇ ਦੇ ਦੌਰੇ ‘ਤੇ ਹੈ, ਜਿੱਥੇ ਚੋਣਕਾਰਾਂ ਨੇ ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਯੁਵਾ ਟੀਮ ਭੇਜੀ ਹੈ। ਇਸ ਦੌਰੇ ਤੋਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਗਨੀਵੀਰ ਸਕੀਮ ਨਾਲ ਜੁੜੀ ਵੱਡੀ ਖ਼ਬਰ, CISF, BSF ‘ਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 10% ਰਾਖਵਾਂਕਰਨ

ਰਵਨੀਤ ਬਿੱਟੂ ਨੇ ਵਿੱਤ ਮੰਤਰੀ ਸੀਤਾਰਮਨ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਉਦਯੋਗ ਅਤੇ ਕਿਸਾਨਾਂ ਦੇ ਮੁੱਦਿਆਂ ‘ਤੇ ਕੀਤੀ ਚਰਚਾ