ਅਨੰਤ ਅੰਬਾਨੀ ਅੱਜ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ

ਮੁੰਬਈ, 12 ਜੁਲਾਈ 2024 – ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅੱਜ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ, ਬਾਰਾਤ ਦੁਪਹਿਰ 3 ਵਜੇ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਸੈਂਟਰ ਵਿੱਚ ਆਏਗੀ। ਸਭ ਤੋਂ ਪਹਿਲਾਂ ਸਾਫਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ‘ਮਿਲਣੀ’ ਦੀ ਰਸਮ ਹੋਵੇਗੀ।

‘ਮਿਲਨੀ’ ਦੀ ਰਸਮ ਤੋਂ ਬਾਅਦ ਰਾਤ 8 ਵਜੇ ਵਰਮਾਲਾ ਹੋਵੇਗੀ। ਰਾਤ 9.30 ਵਜੇ ਲਗਨ, ਸੱਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਸ਼ੁਰੂ ਹੋਵੇਗੀ।

ਯੂਨਾਈਟਿਡ ਕਿੰਗਡਮ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਅੰਤਰਰਾਸ਼ਟਰੀ ਮਾਡਲ ਕਿਮ ਕਾਰਦਾਸ਼ੀਅਨ ਅਤੇ ਸੈਮਸੰਗ ਦੇ ਸੀਈਓ ਹਾਨ ਜੋਂਗ-ਹੀ ਵਿਆਹ ਵਿੱਚ ਸ਼ਾਮਲ ਹੋਣ ਲਈ ਬੀਤੀ ਰਾਤ ਮੁੰਬਈ ਪਹੁੰਚੇ। ਇਸ ਤੋਂ ਇਲਾਵਾ ਵੀਰਵਾਰ ਦੁਪਹਿਰ ਨੂੰ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਅਤੇ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਵੀ ਪਤੀ ਨਿਕ ਜੋਨਸ ਨਾਲ ਮੁੰਬਈ ਪਹੁੰਚੀ। ਪੀਐਮ ਮੋਦੀ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਸਮਾਗਮ ਵਿੱਚ ਪਹੁੰਚਣਗੇ।

ਤਿੰਨ ਦਿਨਾਂ ਤੱਕ ਚੱਲਣ ਵਾਲੇ ਵਿਆਹ ਦੇ ਸਾਰੇ ਫੰਕਸ਼ਨ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਹੋਣਗੇ। ਭਾਰਤ ਅਤੇ ਵਿਦੇਸ਼ਾਂ ਤੋਂ ਕਈ ਵੀਵੀਆਈਪੀ ਮਹਿਮਾਨ ਵਿਆਹ ਵਿੱਚ ਸ਼ਾਮਲ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ 13 ਜੁਲਾਈ ਨੂੰ ਹੋਣ ਵਾਲੇ ਸ਼ੁਭ ਆਸ਼ੀਰਵਾਦ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਚੋਟੀ ਦੇ ਸਿਆਸਤਦਾਨ ਸ਼ਾਮਲ ਹੋ ਸਕਦੇ ਹਨ। ਵਿਆਹ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਾਮਲ ਹੋਣਗੇ।

ਕਾਰੋਬਾਰੀ ਜਗਤ ਤੋਂ, ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ, ਐਚਐਸਬੀਸੀ ਸਮੂਹ ਦੇ ਚੇਅਰਮੈਨ ਮਾਰਕ ਟਕਰ, ਮੋਰਗਨ ਸਟੈਨਲੇ ਦੇ ਐਮਡੀ ਮਾਈਕਲ ਗ੍ਰੀਮਜ਼, ਅਡੋਬ ਦੇ ਸੀਈਓ ਸ਼ਾਂਤਨੂ ਨਰਾਇਣ ਵੀ ਹਿੱਸਾ ਲੈ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਦੇਸ਼ ਦੇ ਹਰ ਰਾਜ ਦੇ ਮੁੱਖ ਮੰਤਰੀਆਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ, ਜਿਸ ਵਿੱਚ ਯੋਗੀ ਆਦਿਤਿਆਨਾਥ, ਐਮਕੇ ਸਟਾਲਿਨ, ਏਕਨਾਥ ਸ਼ਿੰਦੇ, ਐਨ ਚੰਦਰਬਾਬੂ ਨਾਇਡੂ ਦੇ ਨਾਮ ਸ਼ਾਮਲ ਹਨ।

ਅਨੰਤ-ਰਾਧਿਕਾ ਦੇ ਵਿਆਹ ‘ਚ ਫਿਲਮ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਣਗੀਆਂ। ਇਨ੍ਹਾਂ ‘ਚ ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ, ਪ੍ਰਿਯੰਕਾ ਚੋਪੜਾ, ਨਿਕ ਜੋਨਸ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਆਲੀਆ ਭੱਟ, ਰਣਬੀਰ ਕਪੂਰ, ਜਾਹਨਵੀ ਕਪੂਰ, ਸਾਰਾ ਅਲੀ ਖਾਨ, ਹਨੀ ਸਿੰਘ ਦੇ ਨਾਂ ਸ਼ਾਮਲ ਹਨ। ਫਿਲਮ ਇੰਡਸਟਰੀ ਨਾਲ ਜੁੜੇ ਲੋਕ ਵੀ 14 ਜੁਲਾਈ ਨੂੰ ਰਿਸੈਪਸ਼ਨ ‘ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰਿਲਾਇੰਸ ਅਤੇ ਜੀਓ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਹਿੱਸਾ ਲੈਣਗੇ।

15 ਜੁਲਾਈ ਨੂੰ ਹੋਣ ਵਾਲੇ ਰਿਸੈਪਸ਼ਨ ਲਈ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇੱਕ ਤਰ੍ਹਾਂ ਨਾਲ ਇਹ ਸਮਾਗਮ ਆਮ ਲੋਕਾਂ ਲਈ ਕਰਵਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਵਨੀਤ ਬਿੱਟੂ ਨੇ ਵਿੱਤ ਮੰਤਰੀ ਸੀਤਾਰਮਨ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਉਦਯੋਗ ਅਤੇ ਕਿਸਾਨਾਂ ਦੇ ਮੁੱਦਿਆਂ ‘ਤੇ ਕੀਤੀ ਚਰਚਾ

ਨੇਪਾਲ ‘ਚ ਯਾਤਰੀਆਂ ਨਾਲ ਭਰੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਡਿੱਗੀਆਂ, ਕਰੀਬ 63 ਯਾਤਰੀ ਲਾਪਤਾ