ਯੂਕੇ ਦੇ ਗੁਰਦੁਆਰੇ ‘ਚ ਸ਼ਰਧਾਲੂਆਂ ‘ਤੇ ਬ੍ਰਿਟਿਸ਼ ਨਾਗਿਰਕ ਨੇ ਕੀਤਾ ਹਮਲਾ: 2 ਪੰਜਾਬੀ ਕੁੜੀਆਂ ਜ਼ਖ਼ਮੀ

  • ਮੱਥਾ ਟੇਕਣ ਦੇ ਬਹਾਨੇ ਅੰਦਰ ਆਇਆ ਸੀ ਮੁਲਜ਼ਮ

ਨਵੀਂ ਦਿੱਲੀ, 12 ਜੁਲਾਈ 2024 – ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰੇ ‘ਚ ਨਫਰਤ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲ ਦੇ ਨੌਜਵਾਨ ਨੇ ਸ਼ਰਧਾਲੂਆਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ ਹਨ। ਉਸ ਦੇ ਹੱਥਾਂ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ।

ਦੋਸ਼ੀ ਨੌਜਵਾਨ ਨੂੰ ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਨਾਲ ਕਾਬੂ ਕਰ ਲਿਆ ਹੈ। ਉਸ ਦੇ ਫੜੇ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਸਦੇ ਮੱਥੇ ਤੋਂ ਖੂਨ ਵਹਿ ਰਿਹਾ ਸੀ। ਫਿਲਹਾਲ ਪੁਲਿਸ ਉਸ ਤੋਂ ਹਮਲੇ ਦਾ ਕਾਰਨ ਪੁੱਛ ਰਹੀ ਹੈ। 17 ਸਾਲ ਦਾ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ। ਇਹ ਘਟਨਾ ਗ੍ਰੇਵਸੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਵੀਰਵਾਰ ਸ਼ਾਮ (ਯੂ.ਕੇ. ਸਮੇਂ ਅਨੁਸਾਰ) ਨੂੰ ਵਾਪਰੀ।

ਚਸ਼ਮਦੀਦਾਂ ਅਨੁਸਾਰ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ। ਇਸ ਦੌਰਾਨ ਦੋਸ਼ੀ ਨੌਜਵਾਨ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਇਸ ਦੌਰਾਨ ਉਸ ਨੇ ਸਿਰ ਝੁਕਾਉਂਦੇ ਹੋਏ ਤਲਵਾਰ ਨੂੰ ਚੁੱਕ ਲਿਆ ਅਤੇ ਫੇਰ ਉਹ ਸ਼ਰਧਾਲੂਆਂ ਵੱਲ ਵਧਿਆ ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਘਟਨਾ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ। ਇਕ ਲੜਕੀ ਦੇ ਹੱਥ ‘ਤੇ ਸੱਟ ਲੱਗ ਗਈ, ਜਦਕਿ ਦੂਜੀ ਦੀ ਬਾਂਹ ਅਤੇ ਹੱਥ ‘ਚੋਂ ਖੂਨ ਵਹਿ ਰਿਹਾ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਸੰਗਤ ਨੇ ਦੋਸ਼ੀ ਨੂੰ ਕਾਬੂ ਨਾ ਕੀਤਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਮਾਰ ਦਿੰਦਾ। ਉਹ ਕਤਲ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਆਇਆ ਸੀ।

ਘਟਨਾ ਤੋਂ ਬਾਅਦ ਗੁਰਦੁਆਰਾ ਪਰਿਸਰ ਵਿੱਚ ਮੌਜੂਦ ਸ਼ਰਧਾਲੂ 17 ਸਾਲ ਦਾ ਨੌਜਵਾਨ ਨੂੰ ਰੋਕਣ ਲਈ ਅੱਗੇ ਵਧੇ। ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਪੁਲਸ ਨੇ ਵੀ ਤੁਰੰਤ ਹਰਕਤ ‘ਚ ਆ ਕੇ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਪੁਲਸ ਮੁਤਾਬਕ ਇਕ ਸਥਾਨਕ ਨਿਵਾਸੀ ਨੇ ਘਟਨਾ ਦੀ ਸੂਚਨਾ ਕੈਂਟ ਪੁਲਸ ਨੂੰ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਦਾ ਹੈਲੀਕਾਪਟਰ ਮੌਕੇ ‘ਤੇ ਪਹੁੰਚ ਗਿਆ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਏਅਰ ਐਂਬੂਲੈਂਸ ਗੁਰਦੁਆਰਾ ਗਰਾਊਂਡ ਵਿੱਚ ਪਹੁੰਚੀ ਅਤੇ ਜ਼ਖਮੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ।

ਗ੍ਰੇਵਸੈਂਡ ਲਈ ਲੇਬਰ ਐਮਪੀ ਡਾ. ਲੌਰੇਨ ਸੁਲੀਵਨ ਨੇ ਕਿਹਾ ਕਿ ਉਹ ਗੁਰਦੁਆਰੇ ਵਿੱਚ ਵਾਪਰੀ ਘਟਨਾ ਤੋਂ ਹੈਰਾਨ ਅਤੇ ਦੁਖੀ ਹੈ। ਉਨ੍ਹਾਂ ਦੇ ਵਿਚਾਰ ਜ਼ਖਮੀ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰੇ ਦੇ ਨਾਲ ਹਨ। ਉਨ੍ਹਾਂ ਤੁਰੰਤ ਕਾਰਵਾਈ ਕਰਨ ਲਈ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੇ ਹੁਣ ਕਾਰਾਂ ਦੇ ਸਨਰੂਫ ਖੋਲ੍ਹ ਲਏ ਝੂੰਟੇ ਤਾਂ ਪੁਲਿਸ ਕਰੇਗੀ ਕਾਰਵਾਈ

ਪੰਜਾਬ ਦੇ IAS ਅਧਿਕਾਰੀ ਕਰਨੈਲ ਸਿੰਘ ਦਾ ਅਸਤੀਫਾ ਮਨਜ਼ੂਰ: 3 ਮਹੀਨੇ ਪਹਿਲਾਂ VRS ਲਈ ਕੀਤਾ ਸੀ ਅਪਲਾਈ